Dilpreet Dhillon Birthday Special:ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਪ੍ਰਸ਼ੰਸਕਾਂ ਵਿਚਾਲੇ ਵੱਖਰੀ ਜਗ੍ਹਾ ਬਣਾਈ ਹੈ।



ਹਾਲਾਂਕਿ ਇਹ ਪੰਜਾਬੀ ਕਲਾਕਾਰ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਵੀ ਸੁਰਖੀਆਂ ਵਿੱਚ ਰਿਹਾ।



ਦਿਲਪ੍ਰੀਤ ਉਨ੍ਹਾਂ ਕਲਾਕਾਰਾਂ ਵਿੱਚ ਇੱਕ ਹੈ ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਨਜ਼ਰ ਆਉਂਦਾ ਹੈ।



ਦੱਸ ਦੇਈਏ ਕਿ ਅੱਜ ਪੰਜਾਬੀ ਗਾਇਕ ਆਪਣਾ ਜਨਮਦਿਨ ਮਨਾ ਰਿਹਾ ਹੈ, ਇਸ ਮੌਕੇ ਅਸੀ ਤੁਹਾਨੂੰ ਉਨ੍ਹਾਂ ਬਾਰੇ ਅਣਸੁਣੀਆਂ ਗੱਲਾਂ ਦੱਸਾਂਗੇ।



ਦੱਸ ਦੇਈਏ ਕਿ ਦਿਲਪ੍ਰੀਤ ਨੇ ਸਾਲ 2018 ਵਿੱਚ ਅੰਬਰ ਧਾਲੀਵਾਲ ਨਾਲ ਵਿਆਹ ਕੀਤਾ ਸੀ। ਦੋਨਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ ‘ਤੇ ਛਾਈਆ ਰਹਿੰਦੀਆ ਸਨ।



ਦੋਨਾਂ ਨੇ ਕਈ ਪੰਜਾਬੀ ਗੀਤਾਂ ਵਿੱਚ ਇਕੱਠੇ ਅਦਾਕਾਰੀ ਵੀ ਕੀਤੀ ਹੈ। ਪਰ ਇਸ ਦੌਰਾਨ ਉਨ੍ਹਾਂ ਦੇ ਰਿਸ਼ਤੇ ਨੇ ਅਜਿਹਾ ਰੁਖ ਲਿਆ ਕਿ ਉਹ ਕਦੇ ਇੱਕ ਨਹੀਂ ਹੋ ਸਕੇ। ਦਰਅਸਲ, ਇਹ ਜੋੜਾ ਤਲਾਕ ਲੈ ਕੇ ਇੱਕ-ਦੂਜੇ ਤੋਂ ਵੱਖ ਹੋ ਗਿਆ।



ਦੱਸਣਯੋਗ ਹੈ ਕਿ ਅੰਬਰ ਧਾਲੀਵਾਲ ਨੇ ਲਾਈਵ ਹੋ ਕੇ ਆਪਣੇ ਪਤੀ ਦਿਲਪ੍ਰੀਤ ਢਿੱਲੋਂ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਸੀ।



ਅੰਬਰ ਨੇ ਕਿਹਾ ਸੀ ਕਿ ਉਹਨਾਂ ਦੇ ਪਤੀ ਦਾ ਕਾਫੀ ਕੁੜੀਆਂ ਨਾਲ ਅਫੇਅਰ ਸੀ, ਜਿਸ ਕਾਰਨ ਉਹਨਾਂ ਨੇ ਦਿਲਪ੍ਰੀਤ ਤੋਂ ਤਲਾਕ ਲੈ ਲਿਆ।



ਜਦੋਂ ਅੰਬਰ ਨੂੰ ਦਿਲਪ੍ਰੀਤ ਦੇ ਅਫੇਅਰਸ ਦਾ ਪਤਾ ਲੱਗਿਆ ਤਾਂ ਸਿੰਗਰ ਨੇ ਆਪਣੀ ਪਤਨੀ ਨਾਲ ਕਾਫੀ ਮਾਰ ਕੁੱਟ ਕੀਤੀ ਸੀ। ਜਿਸ ਤੋਂ ਬਾਅਦ ਆਖਿਰਕਾਰ ਦੋਵਾਂ ਦਾ ਰਿਸ਼ਤਾ ਹਮੇਸ਼ਾ-ਹਮੇਸ਼ਾ ਲਈ ਟੁੱਟ ਗਿਆ।



ਫਿਲਹਾਲ ਪੰਜਾਬੀ ਗਾਇਕ ਵਾਪਸ ਆਪਣੀ ਗਾਇਕੀ ਵਿੱਚ ਰੁੱਝੇ ਹੋਏ ਹਨ। ਜਦੋਂ ਕਿ ਅੰਬਰ ਧਾਲੀਵਾਲ ਵਿਦੇਸ਼ ਵਿੱਚ ਹੈ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।