Diljit Dosanjh Married Life: ਦਿਲਜੀਤ ਦੋਸਾਂਝ ਮਿਊਜ਼ਿਕ ਇੰਡਸਟਰੀ ਦੇ ਟੌਪ ਸਿਤਾਰਿਆਂ ਵਿੱਚ ਗਿਣੇ ਜਾਂਦੇ ਹਨ। ਉਹ ਆਪਣੇ ਪ੍ਰੋਜੈਕਟਸ ਨਾਲ ਜੁੜੀਆਂ ਹਰ ਅਪਡੇਟਸ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਹਾਲਾਂਕਿ ਕਲਾਕਾਰ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਵੱਖ-ਵੱਖ ਰੱਖਦੇ ਹਨ। ਦਰਅਸਲ, ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਜ਼ਿਆਦਾ ਗੱਲ ਨਾ ਕਰਨ ਵਾਲੇ ਦਿਲਜੀਤ ਅੱਜ ਕੱਲ੍ਹ ਆਪਣੀ ਲਵ ਲਾਈਫ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਦੋਸਾਂਝਾਵਾਲੇ ਨੂੰ ਲੈ ਖਬਰ ਸਾਹਮਣੇ ਆ ਰਹੀ ਹੈ ਕਿ ਗਾਇਕ ਵਿਆਹੁਤਾ ਹੈ। ਦਰਅਸਲ, ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕਿਆਰਾ ਆਡਵਾਨੀ ਇਹ ਖੁਲਾਸਾ ਕਰਦੇ ਹੋਏ ਨਜ਼ਰ ਆ ਰਹੀ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਦੀ ਪੁਰਾਣੀ ਇੰਟਰਵਿਊ ਦਾ ਹਵਾਲਾ ਦੇ ਕੇ ਦਿਲਜੀਤ ਦੀ ਵਿਆਹੁਤਾ ਜ਼ਿੰਦਗੀ ਨੂੰ ਲੈ ਚਰਚਾ ਤੇਜ਼ ਹੋ ਗਈ ਹੈ। ਦਰਅਸਲ 'ਗੁੱਡ ਨਿਊਜ਼' 'ਚ ਅਕਸ਼ੈ ਕੁਮਾਰ, ਕਰੀਨਾ ਕਪੂਰ, ਕਿਆਰਾ ਅਡਵਾਨੀ ਅਤੇ ਦਿਲਜੀਤ ਦੋਸਾਂਝ ਨੇ ਇਕੱਠੇ ਕੰਮ ਕੀਤਾ ਸੀ। ਇਸ ਦੇ ਪ੍ਰਮੋਸ਼ਨ ਦੌਰਾਨ ਦਿੱਤੇ ਇੰਟਰਵਿਊ 'ਚ ਕਿਆਰਾ ਨੇ ਗਲਤੀ ਨਾਲ ਕੁਝ ਅਜਿਹਾ ਕਹਿ ਦਿੱਤਾ ਕਿ ਦਿਲਜੀਤ ਦੇ ਵਿਆਹ 'ਤੇ ਚਰਚਾ ਤੇਜ਼ ਹੋ ਗਈ। ਅਦਾਕਾਰਾ ਨੇ ਦੱਸਿਆ ਕਿ ਉਸ ਤੋਂ ਇਲਾਵਾ ਬਾਕੀ ਤਿੰਨ ਅਦਾਕਾਰ ਵਿਆਹੇ ਹੋਏ ਹਨ ਅਤੇ ਉਨ੍ਹਾਂ ਦੇ ਬੱਚੇ ਵੀ ਹਨ। ਇਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਦਿਲਜੀਤ ਵਿਆਹੇ ਹੋਏ ਹਨ ਅਤੇ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ। ਹੁਣ Reddit 'ਤੇ ਇਸ ਬਾਰੇ ਚਰਚਾ ਕੀਤੀ ਜਾ ਰਹੀ ਹੈ। ਇਸ ਉੱਪਰ ਇੱਕ ਯੂਜ਼ਰ ਨੇ ਪੋਸਟ ਸ਼ੇਅਰ ਕਰਦੇ ਹੋਏ ਕਿਹਾ, 'ਤੁਸੀਂ ਕੀ ਕਿਹਾ? ਵਿਆਹਿਆ ਹੋਇਆ ਅਤੇ ਇੱਕ ਬੱਚਾ?' ਇਸ 'ਤੇ ਇਕ ਹੋਰ ਨੇ ਪ੍ਰਤੀਕਿਰਿਆ ਦਿੱਤੀ, 'ਇਹ ਬਹੁਤ ਪੁਰਾਣੀ ਖ਼ਬਰ ਹੈ। ਅਸੀਂ ਪੰਜਾਬ 'ਚ ਰਹਿੰਦੇ ਲੋਕ ਇਸ ਗੱਲ ਨੂੰ ਜਾਣਦੇ ਹਾਂ ਕਿਉਂਕਿ 'ਲੱਕ 28' ਗੀਤ ਦੌਰਾਨ ਉਸ ਦਾ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਹ ਆਪਣੀ ਸੁਰੱਖਿਆ ਲਈ ਆਪਣੀ ਪਤਨੀ ਅਤੇ ਬੱਚੇ ਨਾਲ ਅਮਰੀਕਾ ਸ਼ਿਫਟ ਹੋ ਗਿਆ ਸੀ। ਦੱਸਿਆ ਜਾਂਦਾ ਹੈ ਕਿ ਦਿਲਜੀਤ ਦਾ ਵਿਆਹ ਸੰਦੀਪ ਕੌਰ ਨਾਲ ਹੋਇਆ ਹੈ, ਜੋ ਆਪਣੇ ਬੇਟੇ ਨਾਲ ਅਮਰੀਕਾ ਰਹਿੰਦਾ ਹੈ। ਦਿਲਜੀਤ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3', 'ਚਮਕੀਲਾ', 'ਕਰੂ' ਨਾਲ ਜਲਦ ਹੀ ਵੱਡੇ ਪਰਦੇ ਉੱਪਰ ਵਾਪਸੀ ਕਰਨ ਜਾ ਰਹੇ ਹਨ। ਇਸ ਤੋਂ ਇਲਾਵਾ ਉਹ ਆਪਣੇ ਸਟੇਜ਼ ਸ਼ੋਅ ਦੇ ਚੱਲਦੇ ਸਰੁਖੀਆਂ ਵਿੱਚ ਰਹਿੰਦੇ ਹਨ।