Punjabi Songwriter Death: ਪੰਜਾਬੀ ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਗੀਤਕਾਰ ਦਾ ਦੇਹਾਂਤ ਹੋ ਗਿਆ ਹੈ।

Published by: ABP Sanjha

ਜਿਸ ਨਾਲ ਪੰਜਾਬੀ ਕਲਾਕਾਰਾਂ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿਚਾਲੇ ਵੀ ਸੋਗ ਦੀ ਲਹਿਰ ਦੌੜ ਗਈ ਹੈ। ਦੱਸ ਦੇਈਏ ਕਿ ਮਸ਼ਹੂਰ ਗੀਤਕਾਰ ਨਿੰਮਾ ਲੁਹਾਰਕਾ ਹੁਣ ਸਾਡੇ ਵਿਚਕਾਰ ਨਹੀਂ ਰਹੇ।

Published by: ABP Sanjha

ਇਸਦੀ ਜਾਣਕਾਰੀ ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਵੱਲੋਂ ਸ਼ੇਅਰ ਕੀਤੀ ਗਈ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਇਹ ਦੁਖਦ ਖਬਰ ਪ੍ਰਸ਼ੰਸਕਾਂ ਨੂੰ ਸੁਣਾਈ।

Published by: ABP Sanjha

ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਨੇ ਇੰਸਟਾਗ੍ਰਾਮ ਸਟੋਰੀ ਪੋਸਟ ਕਰਦੇ ਹੋਏ ਲਿਖਿਆ, ਅਲਵਿਦਾ ਨਿੰਮੇ, ਪ੍ਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ...

Published by: ABP Sanjha

ਜਾਣਕਾਰੀ ਲਈ ਦੱਸ ਦੇਈਏ ਕਿ ਨਿੰਮਾ ਲੁਹਾਰਕਾ ਨੇ ਆਪਣੀ ਕਲਮ ’ਚੋਂ ਕਈ ਅਜਿਹੇ ਅਣਗਿਣਤ ਗੀਤ ਲਿਖੇ ਜੋ ਇਹ ਦੱਸਦੇ ਹਨ ਕਿ ਉਹ ਰੱਬ ਦੇ ਕਿੰਨਾ ਨੇੜੇ ਹੈ।

Published by: ABP Sanjha

ਉਨ੍ਹਾਂ ਦਾ ਰਚਿਆ ਇੱਕ-ਇੱਕ ਗੀਤ ਉਸ ਨੂੰ ਲੌਕਿਕ ਤੇ ਅਲੌਕਿਕ ਰੰਗਾਂ ਵਾਲਾ ਸ਼ਾਇਰ ਹੋਣ ਦਾ ਰੁਤਬਾ ਪ੍ਰਦਾਨ ਕਰਦਾ ਹੈ। ਅੰਮ੍ਰਿਤਸਰ ਦੇ ਨਾਲ ਨਿੰਮੇ ਦਾ ਪਿੰਡ ਲੁਹਾਰਕਾ ਵੱਜਦਾ ਹੈ।

Published by: ABP Sanjha

ਉਨ੍ਹਾਂ ਦਾ ਅਸਲੀ ਨਾਂ ਨਿਰਮਲ ਸਿੰਘ ਹੈ ਅਤੇ ਉਨ੍ਹਾਂ ਦਾ ਜਨਮ 24 ਮਾਰਚ 1977 ਨੂੰ ਦਲਬੀਰ ਕੌਰ ਤੇ ਦਰਸ਼ਨ ਸਿੰਘ ਦੇ ਘਰ ਹੋਇਆ ਸੀ।

Published by: ABP Sanjha

ਨਿੰਮੇ ਦੇ ਲਿਖੇ ਗੀਤਾਂ ਨੂੰ ਪੰਜਾਬ ਦੇ ਚੋਟੀ ਦੇ ਗਾਇਕਾਂ ਨੇ ਗਾਇਆ, ਜਿਨ੍ਹਾਂ ਵਿੱਚ ਕੁਲਵਿੰਦਰ ਢਿੱਲੋਂ, ਇੰਦਰਜੀਤ ਨਿੱਕੂ, ਰਵਿੰਦਰ ਗਰੇਵਾਲ, ਦਿਲਜੀਤ ਦੁਸਾਂਝ, ਲਖਵਿੰਦਰ ਵਡਾਲੀ, ਅਮਰਿੰਦਰ ਗਿੱਲ...

Published by: ABP Sanjha

ਕੁਲਵਿੰਦਰ ਬਿੱਲਾ, ਫ਼ਿਰੋਜ਼ ਖਾਨ, ਮਲਕੀਤ ਸਿੰਘ, ਹਰਭਜਨ ਸ਼ੇਰਾ ਅਤੇ ਹੋਰ ਬਹੁਤ ਸਾਰੇ। ਉਂਜ ਤਾਂ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਨਿੰਮੇ ਦੇ ਬਹੁਤ ਸਾਰੇ ਗੀਤ ਰਿਕਾਰਡ ਹੋਏ ਸੀ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲਿਆ।

Published by: ABP Sanjha

ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ। ਉਨ੍ਹਾਂ ਦਾ ਪਹਿਲਾ ਗੀਤ ਲੁਧਿਆਣੇ ਰਹਿੰਦਿਆਂ 1995 ਵਿੱਚ ਰਿਕਾਰਡ ਹੋ ਗਿਆ ਸੀ। ਛੋਟੀ ਉਮਰੇ ਹੀ ਪਹਿਲਾ ਗੀਤ ਰਿਕਾਰਡ ਹੋਣਾ ਉਸ ਲਈ ਬਹੁਤ ਵੱਡੀ ਉਪਲੱਬਧੀ ਸੀ।

Published by: ABP Sanjha