Punjabi Singer Kulwinder Billa: ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਇਨ੍ਹੀਂ ਦਿਨੀਂ ਡੂੰਘੇ ਸਦਮੇਂ ਵਿੱਚ ਹਨ। ਦੱਸ ਦੇਈਏ ਕਿ ਜਿੱਥੇ ਇੱਕ ਪਾਸੇ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ, ਉਸ ਵਿਚਾਲੇ ਗਾਇਕ ਵੱਡੇ ਘਾਟੇ ਤੋਂ ਗੁਜ਼ਰ ਰਿਹਾ ਹੈ।

ਦਰਅਸਲ, ਹਾਲ ਹੀ ਵਿੱਚ ਉਨ੍ਹਾਂ ਦੇ ਖਾਸ ਅਤੇ ਕਰੀਬੀ ਦੋਸਤ ਦੀ ਇੱਕ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ। ਇਸ ਦੁੱਖ ਭਰੀ ਖਬਰ ਨੂੰ ਸ਼ੇਅਰ ਕਰਦੇ ਹੋਏ ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ।



ਜਿਨ੍ਹਾਂ ਨੂੰ ਵੇਖ ਪ੍ਰਸ਼ੰਸਕਾਂ ਦੀਆਂ ਵੀ ਅੱਖਾਂ ਨਮ ਹੋ ਰਹੀਆਂ ਹਨ। ਪੰਜਾਬੀ ਗਾਇਕ ਅਤੇ ਅਦਾਕਾਰ ਨੇ ਤਸਵੀਰਾਂ ਸ਼ੇਅਰ ਕਰ ਉਨ੍ਹਾਂ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ...



ਹੜ੍ਹ ਪ੍ਰਭਾਵਿਤ ਇਲਾਕਿਆ ਚ ਪਸ਼ੂਆ ਦੇ ਹਰੇ ਚਾਰੇ ਦੀ ਸੇਵਾ ਕਰਕੇ ਘਰ ਵਾਪਿਸ ਆਉਦਿਆ ਮੇਰਾ ਪੇਂਡੂ, ਮੇਰਾ ਜਮਾਤੀ, ਮੇਰਾ ਯਾਰ “ਨਵਨੀਤ ਨੀਤੂ” ਸੜਕ ਹਾਦਸੇ ਵਿਚ ਅਕਾਲ ਚਲਾਣਾ ਕਰ ਗਿਆ...



ਸੁਣ ਕੇ ਬਹੁਤ ਦੁੱਖ ਲੱਗਿਆ😭...ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ. RIP 🙏... ਕੁਲਵਿੰਦਰ ਬਿੱਲਾ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਦੁੱਖ ਜ਼ਾਹਿਰ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ ਪੁਨ ਖ਼ਟ ਕੇ ਗਿਆ ਵੀਰ,,ਵਾਹਿਗੁਰੂ..



ਇੱਕ ਹੋਰ ਨੇ ਲਿਖਦੇ ਹੋਏ ਕਿਹਾ ਉਹ ਵਾਹਿਗੁਰੂ 🙏🙏🙏। ।।ਘੱਲੇ ਆਵਹਿ ਨਾਨਕਾ ਸਦੇ ਉੱਠ ਜਾਹਿ।। ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਮਾਹਰਾਜ 🙏...



ਦੱਸ ਦੇਈਏ ਕਿ ਪੰਜਾਬ ਵਿੱਚ ਲਗਾਤਾਰ ਮੀਂਹ ਤੋਂ ਬਾਅਦ ਹੜ੍ਹਾਂ ਦੀ ਸਥਿਤੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਨ੍ਹਾਂ ਹਾਲਾਤਾਂ ਦਾ ਸਾਹਮਣਾ ਕਰਨ ਲਈ ਨਾ ਸਿਰਫ਼ ਲੋਕ ਬਲਕਿ ਪੰਜਾਬੀ ਕਲਾਕਾਰ ਵੀ ਇੱਕ-ਜੁੱਟ ਹੋਏ ਹਨ।



ਉਨ੍ਹਾਂ ਵੱਲ਼ੋਂ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਮਦਦ ਦਾ ਹੱਥ ਵਧਾਇਆ ਗਿਆ ਹੈ। ਇਸ ਤੋਂ ਇਲਾਵਾ ਕਈ ਪੰਜਾਬੀ ਕਲਾਕਾਰਾਂ ਵੱਲੋਂ ਕਈ ਪਿੰਡਾਂ ਨੂੰ ਗੋਦ ਲਿਆ ਗਿਆ ਹੈ...



ਜਦੋਂ ਤੱਕ ਹਾਲਾਤ ਆਮ ਨਹੀਂ ਹੋਣਗੇ ਉਦੋਂ ਤੱਕ ਕਈ ਮਸ਼ਹੂਰ ਹਸਤੀਆਂ ਵੱਲੋਂ ਉਨ੍ਹਾਂ ਲੋਕਾਂ ਦਾ ਖਰਚਾ ਚੁੱਕਿਆ ਜਾਏਗਾ।