Sonam Bajwa Pics: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਪਣੇ ਸਟਾਈਲਿਸ਼ ਅੰਦਾਜ਼ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਅਕਸਰ ਆਪਣੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਪੋਸਟ ਕਰਦੀ ਰਹਿੰਦੀ ਹੈ। ਇਸ ਵਿਚਾਲੇ ਅਦਾਕਾਰਾ ਇੱਕ ਵਾਰ ਫਿਰ ਤੋਂ ਸੁਰਖੀਆਂ ਬਟੋਰ ਰਹੀ ਹੈ। ਸੋਨਮ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਲਗਾਤਾਰ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰ ਰਹੀ ਹੈ। ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ। ਇਸ ਦੌਰਾਨ ਸੋਨਮ ਬਾਜਵਾ ਨੇ ਇੱਕ ਅਜਿਹੀ ਪੋਸਟ ਸ਼ੇਅਰ ਕੀਤੀ ਜਿਸ ਕਾਰਨ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ। ਅਸਲ ਵਿੱਚ ਪੰਜਾਬੀ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਲਵ ਵਾਲਾ ਪੋਸਟ ਸ਼ੇਅਰ ਕੀਤਾ ਹੈ। ਅਦਾਕਾਰਾ ਦੀ ਇਸ ਪੋਸਟ ਨੂੰ ਵੇਖ ਪ੍ਰਸ਼ੰਸਕ ਅੰਦਾਜ਼ੇ ਲਗਾ ਰਹੇ ਹਨ, ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਪਿਆਰ ਦਸਤਕ ਦੇ ਚੁੱਕਿਆ ਹੈ। ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਸੋਨਮ ਦੀ ਪੋਸਟ ਉੱਪਰ ਕਮੈਂਟ ਕਰ ਲਿਖਿਆ, ਹੁਣ ਕੰਮ ਸੈੱਟ ਆ, ਪਿਛਲੇ ਪੋਸਟ ਵਿੱਚ ਤਾਂ ਦਿਲ ਟੁੱਟ ਦਿਆ ਸੀ ਮੇਰਾ... ਹਾਲਾਂਕਿ ਕਈ ਯੂਜ਼ਰਸ ਅਦਾਕਾਰਾ ਦੀ ਲੁੱਕ ਦੀ ਗੱਲ ਕਰ ਰਹੇ ਹਨ। ਦਰਅਸਲ, ਉਨ੍ਹਾਂ ਨੂੰ ਸੋਨਮ ਬਾਜਵਾ ਦਾ ਹੱਦ ਤੋਂ ਵੱਧ ਬੋਲਡ ਅੰਦਾਜ਼ ਪਸੰਦ ਨਹੀਂ ਆਇਆ। ਫਿਲਹਾਲ ਬਲੈਜ਼ਰ ਵਿੱਚ ਸੋਨਮ ਦੇ ਅੰਦਾਜ਼ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ਦੇ ਦੀਆਂ ਇਸ ਸਾਲ 3 ਫਿਲਮਾਂ ਰਿਲੀਜ਼ ਹੋਣ ਜਾ ਰਹੀਆ ਹਨ। ਉਸ ਨੇ ਹਾਲ ਹੀ 'ਚ 'ਕੁੜੀ ਹਰਿਆਣੇ ਵੱਲ ਦੀ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਦੇ ਨਾਲ ਹੀ ਉਸ ਦੀਆਂ 'ਨਿੱਕਾ ਜ਼ੈਲਦਾਰ 4' ਤੇ 'ਰੰਨਾਂ ;ਚ ਧੰਨਾ' ਵੀ ਇਸੇ ਸਾਲ ਰਿਲੀਜ਼ ਹੋਣ ਜਾ ਰਹੀਆਂ ਹਨ।