Tanishq Kaur Wedding Pics: ਪੰਜਾਬੀ ਇੰਡਸਟਰੀ ‘ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਗੁਰਨਾਮ ਭੁੱਲਰ ਤੋਂ ਬਾਅਦ ਕਈ ਅਜਿਹੇ ਸਿਤਾਰੇ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਦੱਸ ਦੇਈਏ ਕਿ ਇਸ ਦੌਰਾਨ ਪੰਜਾਬੀ ਗਾਇਕਾ ਤਨਿਸ਼ਕ ਕੌਰ (Tanishq Kaur) ਵੀ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੀ ਹੈ। ਪੰਜਾਬੀ ਗਾਇਕਾ ਤਨਿਸ਼ਕ ਦੇ ਵਿਆਹ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਗਾਇਕਾ ਨੇ ਆਪਣੇ ਵਿਆਹ ਫੰਕਸ਼ਨ ਨਾਲ ਜੁੜੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀਆਂ ਸੀ। ਜਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਦੁਲਹਨ ਲੁੱਕ ਨੂੰ ਵੇਖਣ ਲਈ ਪ੍ਰਸ਼ੰਸਕ ਬੇਤਾਬ ਹਨ। ਤਨਿਸ਼ਕ ਵਿਆਹ ਦੇ ਜੋੜੇ ਵਿੱਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਉਸ ਦੀਆਂ ਅਦਾਵਾਂ ਪ੍ਰਸ਼ੰਸਕਾਂ ਨੂੰ ਵੀ ਦੀਵਾਨਾ ਬਣਾ ਰਹੀਆਂ ਹਨ। ਤੁਸੀ ਵੀ ਵੇਖੋ ਪੰਜਾਬੀ ਗਾਇਕਾ ਵਿਆਹ ਦੇ ਜੋੜੇ ਵਿੱਚ ਕਿੰਨੀ ਖੂਬਸੂਰਤ ਵਿਖਾਈ ਦੇ ਰਹੀ ਹੈ। ਤਨਿਸ਼ਕ ਨੂੰ ਪ੍ਰਸ਼ੰਸਕਾਂ ਦੇ ਨਾਲ-ਨਾਲ ਪੰਜਾਬੀ ਸਿਤਾਰਿਆਂ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗਾਇਕਾ ਨੇ ਆਪਣੇ ਸ਼ਗਨ ਦੇ ਸਮਾਨ ਸਣੇ ਹਲਦੀ ਫੰਕਸ਼ਨ ਦਾ ਵੀਡੀਓ ਵੀ ਸ਼ੇਅਰ ਕੀਤਾ ਸੀ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਜੰਮਪਲ ਤਨਿਸ਼ਕ ਨੇ ਆਪਣੀ ਸਕੂਲੀ ਪੜ੍ਹਾਈ ਗੁਰੁ ਨਾਨਕ ਦੇਵ ਪਬਲਿਕ ਸਕੂਲ ਲੁਧਿਆਣਾ ਤੋਂ ਕੀਤੀ ਹੈ। ਇਸ ਤੋਂ ਬਾਅਦ ਗ੍ਰੈਜੁਏਸ਼ਨ ਦੀ ਡਿਗਰੀ ਰਾਮਗੜ੍ਹੀਆਂ ਗਰਲਜ਼ ਕਾਲਜ ਲੁਧਿਆਣਾ ਤੋਂ ਕੀਤੀ। ਗਾਇਕੀ ਦੇ ਖੇਤਰ ‘ਚ ਉਨ੍ਹਾਂ ਦੀ ਪਹਿਲੀ ਗੁਰੁ ਉਨ੍ਹਾਂ ਦੀ ਮਾਂ ਸੀ। ਜਿਸ ਤੋਂ ਉਨ੍ਹਾਂ ਨੇ ਸੰਗੀਤ ਦੇ ਗੁਰ ਸਿੱਖੇ ਸਨ, ਕਿਉਂਕਿ ਉਹ ਖੁਦ ਮਿਊਜ਼ਿਕ ਦੇ ਟੀਚਰ ਰਹੇ ਹਨ।