Sonam Bajwa Pics: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਏ ਦਿਨ ਸੋਸ਼ਲ਼ ਮੀਡੀਆ ਉੱਪਰ ਆਪਣੀਆਂ ਸਾਦਗੀ ਨਾਲ ਭਰੀਆਂ ਅਤੇ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸੋਨਮ ਬਾਜਵਾ ਦੇ ਅੰਦਾਜ਼ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਇਸ ਵਿਚਾਲੇ ਪੰਜਾਬੀ ਅਦਾਕਾਰਾ ਇੱਕ ਵਾਰ ਫਿਰ ਆਪਣੀਆਂ ਤਸਵੀਰਾਂ ਨੂੰ ਲੈ ਸੁਰਖੀਆਂ ਵਿੱਚ ਆ ਗਈ ਹੈ। ਦਰਅਸਲ, ਸੋਨਮ ਬਾਜਵਾ ਨੇ ਆਪਣੇ ਹੌਟ ਅਵਤਾਰ ਨਾਲ ਇੱਕ ਵਾਰ ਫਿਰ ਸੋਸ਼ਲ ਮੀਡੀਆ ਦਾ ਪਾਰਾ ਵਧਾ ਦਿੱਤਾ ਹੈ। ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਲਗਾਤਾਰ ਕਮੈਂਟ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਸੋਨਮ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਪਰ ਇਹ ਕਮੈਂਟ ਜ਼ਿਆਦਾਤਰ ਮਜ਼ਾਕੀਆ ਹਨ। ਇੱਕ ਯੂਜ਼ਰ ਨੇ ਸੋਨਮ ਦੀ ਹੌਟਨੇਸ ਦੇਖ ਲਿਖਿਆ, ਤੁਸੀ ਸਾਨੂੰ ਜਿਓਣ ਨਹੀਂ ਦੇਵੋਗੇ। ਇਸ ਤੋਂ ਇਲਾਵਾ ਕਈ ਹੋਰ ਯੂਜ਼ਰਸ ਸੋਨਮ ਬਾਜਵਾ ਦੇ ਬੈਠਣ ਦੇ ਤਰੀਕੇ ਦਾ ਮਜ਼ਾਕ ਉਡਾਉਂਦੇ ਹੋਏ ਵਿਖਾਈ ਦੇ ਰਹੇ ਹਨ। ਵਰਕਫਰੰਟ ਦੀ ਗੱਲ ਕਰਿਏ ਤਾਂ ਸੋਨਮ ਬਾਜਵਾ ਦੀਆਂ ਇਸ ਸਾਲ 3 ਫਿਲਮਾਂ 'ਕੁੜੀ ਹਰਿਆਣੇ ਵੱਲ ਦੀ', 'ਨਿੱਕਾ ਜ਼ੈਲਦਾਰ 4' ਤੇ 'ਰੰਨਾਂ 'ਚ ਧੰਨਾ' ਰਿਲੀਜ਼ ਹੋਣ ਜਾ ਰਹੀਆਂ ਹਨ। ਇਸ ਦੇ ਨਾਲ ਨਾਲ ਸੋਨਮ ਬਾਜਵਾ ਵੀਵੋ ਇੰਡੀਆ ਦੀ ਬਰਾਂਡ ਅੰਬੈਸਡਰ ਵੀ ਬਣੀ ਹੈ।