Yuvraj Hans-Mansi Sharma on Valentine's Day: ਪੰਜਾਬੀ ਸੰਗੀਤ ਜਗਤ ਵਿੱਚ ਪਿਆਰ ਭਰੇ ਦਿਨ ਵੈਲਨਟਾਈਨ ਡੇ ਨੂੰ ਬਹੁਤ ਹੀ ਖਾਸ ਤਰੀਕੇ ਨਾਲ ਸੈਲਿਬ੍ਰੇਟ ਕੀਤਾ ਗਿਆ।



ਫਿਲਮ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਆਪਣੇ ਹਮਸਫਰ ਨਾਲ ਖਾਸ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੇ। ਇਸ ਦੌਰਾਨ ਪੰਜਾਬੀ ਗਾਇਕ ਯੁਵਰਾਜ ਅਤੇ ਮਾਨਸੀ ਸ਼ਰਮਾ ਨੇ ਵੀ ਇੱਕ-ਦੂਜੇ ਨਾਲ ਰੋਮਾਂਟਿਕ ਹੁੰਦੇ ਨਜ਼ਰ ਆਏ।



ਦਰਅਸਲ, ਇਸ ਪੰਜਾਬੀ ਜੋੜੇ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਬਹੁਤ ਹੀ ਖਾਸ ਪੋਸਟ ਸ਼ੇਅਰ ਕੀਤੀ। ਉਨ੍ਹਾਂ ਦੇ ਪਿਆਰ ਭਰੇ ਅੰਦਾਜ਼ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।



ਮਾਨਸੀ ਸ਼ਰਮਾ ਨੇ ਪਿਆਰ ਭਰੀ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈਪੀ ਵੈਲੇਨਟਾਈਨ ਡੇ, ਮਾਈ ਫਾਰਐਵਰ ਲਵ @yuvrajhansofficial ❤️🥰



ਮੇਰਾ ਸਾਥੀ, ਮੇਰਾ ਵਿਸ਼ਵਾਸਪਾਤਰ, ਅਤੇ ਮੇਰਾ ਸਭ ਤੋਂ ਵਧੀਆ ਦੋਸਤ ਬਣਨ ਲਈ ਤੁਹਾਡਾ ਧੰਨਵਾਦ। ਤੁਸੀਂ ਉਹੋ ਹੋ ਜਿਸਦੀ ਮੈਂ ਕਦੇ ਇੱਕ ਪਤੀ ਦੇ ਰੂਪ ਵਿੱਚ ਉਮੀਦ ਕੀਤੀ ਸੀ...



ਇਸ ਤੋਂ ਇਲਾਵਾ ਯੁਵਰਾਜ ਹੰਸ ਵੱਲੋਂ ਵੀ ਮਾਨਸੀ ਸ਼ਰਮਾ ਨਾਲ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।



ਪੰਜਾਬੀ ਗਾਇਕ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਹੈਪੀ ਵੈਲਨਟਾਈਨ ਡੇ ਕੁੜੀਏ, ਬਹੁਤ ਸਾਰਾ ਪਿਆਰ, ਮੇਰੇ ਨਾਲ ਹੋਣ ਲਈ ਤੁਹਾਡਾ ਧੰਨਵਾਦ। ਤੁਸੀਂ ਮੇਰਾ ਵਿਸ਼ਵਾਸ ਹੋ ❤️❤️❤️❤️ @mansi_sharma6



ਵਰਕਫਰੰਟ ਦੀ ਗੱਲ ਕਰਿਏ ਤਾਂ ਯੁਵਰਾਜ ਹੰਸ ਨੂੰ ਆਖਰੀ ਵਾਰ ਫਿਲਮ ਗੁੜੀਆ ਵਿੱਚ ਵੇਖਿਆ ਗਿਆ ਸੀ।



ਇਸ ਤੋਂ ਇਲਾਵਾ ਕਲਾਕਾਰ ਫਿਲਮ ਮੁੰਡਾ ਰੌਕਸਟਾਰ ਵਿੱਚ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਏਗਾ।



ਦੱਸ ਦੇਈਏ ਕਿ ਇਹ ਫਿਲਮ 12 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ। ਇਸ ਨੂੰ ਪ੍ਰਸ਼ੰਸਕਾਂ ਵੱਲੋਂ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ ਗਈ।



Thanks for Reading. UP NEXT

ਮੈਂਡੀ ਤੱਖਰ ਦਾ 'ਵੈਲਟਾਈਨ ਡੇ' ਮੌਕੇ ਪਤੀ ਨਾਲ ਰੋਮਾਂਟਿਕ ਅੰਦਾਜ਼

View next story