Hania Aamir Pics: ਪਾਕਿਸਤਾਨੀ ਅਭਿਨੇਤਰੀ ਹਾਨੀਆ ਆਮਿਰ ਅਕਸਰ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤ ਅਦਾਵਾਂ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਹੈ। ਹਾਨੀਆ ਆਮਿਰ ਨੂੰ ਚੌਹਣ ਵਾਲੇ ਪ੍ਰਸ਼ੰਸਕ ਸਿਰਫ ਪਾਕਿਸਤਾਨ ਵਿੱਚ ਹੀ ਨਹੀਂ ਸਗੋਂ ਪੰਜਾਬ ਵਿੱਚ ਵੀ ਮੌਜੂਦ ਹਨ। ਉਸ ਦੀਆਂ ਖੂਬਸੂਰਤ ਅਦਾਵਾਂ ਦਾ ਜਲਵਾ ਅਕਸਰ ਸੋਸ਼ਲ ਮੀਡੀਆ ਉੱਪਰ ਵੇਖਣ ਨੂੰ ਮਿਲਦਾ ਹੈ। ਹਾਲ ਹੀ ਵਿੱਚ ਹਾਨੀਆ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕੁਝ ਖਾਸ ਅਤੇ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਨਾ ਸਿਰਫ ਫੈਨਜ਼ ਬਲਕਿ ਫਿਲਮੀ ਸਿਤਾਰਿਆਂ ਨੂੰ ਵੀ ਆਪਣਾ ਦੀਵਾਨਾ ਬਣਾ ਲਿਆ ਹੈ। ਦੱਸ ਦੇਈਏ ਕਿ ਹਾਨੀਆ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਇਸ ਉੱਪਰ ਪੰਜਾਬੀ ਗੀਤਕਾਰ ਬੰਟੀ ਬੈਂਸ ਵੱਲੋਂ ਵੀ ਕਮੈਂਟ ਕੀਤਾ ਗਿਆ ਹੈ। ਹਾਨੀਆ ਆਮਿਰ ਦੀਆਂ ਤਸਵੀਰਾਂ ਉੱਪਰ ਬੰਟੀ ਬੈਂਸ ਵੱਲੋਂ ਹਾਰਟ ਵਾਲਾ ਕਮੈਂਟ ਕੀਤਾ ਗਿਆ ਹੈ। ਇਸ ਤੋਂ ਇਹ ਤਾਂ ਸਾਬਤ ਹੋ ਗਿਆ ਹੈ ਕਿ ਸਿਰਫ ਪਾਕਿਸਤਾਨ ਹੀ ਨਹੀਂ ਹਾਨੀਆ ਪੰਜਾਬੀਆਂ ਦੇ ਦਿਲਾਂ ਤੇ ਵੀ ਰਾਜ਼ ਕਰਦੀ ਹੈ। ਦੱਸ ਦੇਈਏ ਕਿ ਹਾਨੀਆ ਕੁਝ ਮਹੀਨੇ ਪਹਿਲਾਂ ਰੈਪਰ ਬਾਦਸ਼ਾਹ ਅਤੇ ਪੰਜਾਬੀ ਗਾਇਕ ਕਰਨ ਔਜਲਾ ਨਾਲ ਵੀ ਨਜ਼ਰ ਆਈ ਸੀ। ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋਈਆਂ ਸੀ। ਹਾਲਾਂਕਿ ਕਈ ਪ੍ਰਸ਼ੰਸਕਾਂ ਦਾ ਇਹ ਮੰਨਣਾ ਸੀ ਕਿ ਹਾਨੀਆ ਕਰਨ ਅਤੇ ਬਾਦਸ਼ਾਹ ਨਾਲ ਕਿਸੇ ਪ੍ਰੋਜੈਕਟ ਵਿੱਚ ਨਜ਼ਰ ਆ ਸਕਦੀ ਹੈ। ਇਸ ਤੋਂ ਇਲਾਵਾ ਹਾਨੀਆ ਵੀ ਕਈ ਵਾਰ ਕਰਨ ਔਜਲਾ ਅਤੇ ਦਿਲਜੀਤ ਦੇ ਗੀਤਾਂ ਉੱਪਰ ਰੀਲਜ਼ ਬਣਾ ਸੋਸ਼ਲ ਮੀਡੀਆ ਉੱਪਰ ਅਪਲੋਡ ਕਰ ਚੁੱਕੀ ਹੈ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ।