Punjabi Actor: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਸ ਉੱਪਰ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸਕ ਵੀ ਸੋਗ ਦੁੱਖ ਪ੍ਰਗਟਾਵਾ ਕਰ ਰਹੇ ਹਨ। ਦਰਅਸਲ, ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਖਾਸ ਦੋਸਤ ਭਾਨਾ ਸਿੱਧੂ ਸਦਮੇ ਤੋਂ ਗੁਜ਼ਰ ਰਹੇ ਹਨ। ਦੱਸ ਦੇਈਏ ਕਿ ਉਨ੍ਹਾਂ ਦੀ ਦਾਦੀ ਸਰਦਾਰਨੀ ਜਸਵੰਤ ਕੌਰ ਅਕਾਲ ਚਲਾਣਾ ਕਰ ਗਏ। ਇਸਦੀ ਜਾਣਕਾਰੀ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਸੀ। ਜਿਸ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਦੁੱਖ ਜਤਾਇਆ ਗਿਆ। ਜਾਣਕਾਰੀ ਲਈ ਦੱਸ ਦੇਈਏ ਕਿ ਭਾਨਾ ਦੀ ਦਾਦੀ ਦਾ ਦੇਹਾਂਤ 23 ਅਕਤੂਬਰ ਨੂੰ ਹੋਇਆ ਸੀ। ਜਿਸਦੀ ਪੋਸਟ ਸ਼ੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ। ਉਨ੍ਹਾਂ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ‘ਬੜੇ ਦੁਖੀ ਹਿਰਦੇ ਨਾਲ ਦੱਸ ਰਿਹਾ ਹਾਂ ਕਿ ਮੇਰੇ ਬਹੁਤ ਹੀ ਸਤਿਕਾਰ ਯੋਗ ਦਾਦੀ ਸਰਦਾਰਨੀ ਜਸਵੰਤ ਕੌਰ ਅਕਾਲ ਚਲਾਣਾ ਕਰ ਗਏ ਹਨ ਉਹਨਾਂ ਦਾ ਸਸਕਾਰ ਅੱਜ ੩ ਵਜੇ ਮੇਰੇ ਪਿੰਡ ਕੋਟਦੁੱਨਾਂ ਵਿਖੇ ਕੀਤਾ ਜਾਣਾ ਹੈ’। ਦੱਸ ਦਈਏ ਕਿ ਭਾਨਾ ਸਿੱਧੂ, ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾਲ ਆਪਣੀ ਦੋਸਤੀ ਦੇ ਚੱਲਦੇ ਵੀ ਖੂਬ ਮਸ਼ਹੂਰ ਹੋਏ। ਉਹ ਪੰਜਾਬ ‘ਚ ਕਾਫੀ ਮਸ਼ਹੂਰ ਹਨ ਅਤੇ ਟ੍ਰੈਵਲ ਏਜੰਟਾਂ ਤੋਂ ਲੋਕਾਂ ਦੇ ਪੈਸੇ ਮੁੜਵਾਉਂਦੇ ਹਨ। ਹੁਣ ਤੱਕ ਉਹ ਵੱਡੀ ਗਿਣਤੀ ‘ਚ ਲੱਖਾਂ ਰੁਪਏ ਲੋਕਾਂ ਦੇ ਵਾਪਸ ਦਿਵਾ ਚੁੱਕਿਆ ਹੈ। ਜਿਸਦੀ ਪੰਜਾਬੀ ਵਿਚਾਲੇ ਖੂਬ ਪ੍ਰਸ਼ੰਸਾ ਕੀਤੀ ਜਾਂਦੀ ਹੈ। ਸੋਸ਼ਲ ਮੀਡੀਆ ‘ਤੇ ਭਾਨਾ ਸਿੱਧੂ ਦੀ ਵੱਡੀ ਫੈਨ ਫਾਲੋਵਿੰਗ ਹੈ। ਭਾਨਾ ਸਿੱਧੂ ਪਿੰਡ ਕੋਟਦੁੱਨਾਂ ਦਾ ਰਹਿਣ ਵਾਲਾ ਹੈ। ਉਸ ਦੀ ਮਾਂ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਹੈ ਅਤੇ ਭੈਣਾਂ ਆਪੋ ਆਪਣੇ ਘਰੀਂ ਵਿਆਹੀਆਂ ਹੋਈਆਂ ਹਨ। ਫਿਲਹਾਲ ਉਨ੍ਹਾਂ ਨੂੰ ਸਮਾਜਿਕ ਕੰਮਾਂ ਵਿੱਚ ਕਾਫੀ ਐਕਟਿਵ ਵੇਖਿਆ ਜਾਂਦਾ ਹੈ।