B Praak Comment On Diljit Dosanjh Sardaar ji 3: ਗਲੋਬਲ ਸਟਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫਿਲਮ ਸਰਦਾਰ ਜੀ 3 ਨੂੰ ਲੈ ਲਗਾਤਾਰ ਵਿਵਾਦਾ ਵਿੱਚ ਚੱਲ ਰਹੇ ਹਨ।



ਪੰਜਾਬੀ ਗਾਇਕ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨੀ ਅਦਾਕਾਰਾ ਹਾਨਿਆ ਆਮਿਰ ਨਾਲ ਕੰਮ ਕਰਨ ਲਈ ਪ੍ਰਸ਼ੰਸਕ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ।



ਇਸ ਦੌਰਾਨ ਕਈ ਅਜਿਹੇ ਪੰਜਾਬੀ ਸਿਤਾਰੇ ਹਨ, ਜੋ ਦਿਲਜੀਤ ਖਿਲਾਫ ਆਪਣੇ ਬਿਆਨ ਦੇ ਰਹੇ ਹਨ। ਦੱਸ ਦੇਈਏ ਕਿ ਮੀਕਾ ਸਿੰਘ ਤੋਂ ਬਾਅਦ ਗਾਇਕ ਬੀ ਪ੍ਰਾਕ ਨੇ ਇਸ ਉੱਪਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ।



ਦਰਅਸਲ, ਬੀ ਪ੍ਰਾਕ ਨੇ ਬਿਨਾਂ ਕਿਸੇ ਦਾ ਨਾਮ ਲਏ ਤੰਜ ਕੱਸਿਆ ਹੈ। ਉਨ੍ਹਾਂ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਪੋਸਟ ਲਿਖੀ ਹੈ ਜਿਸ ਨੂੰ ਹੁਣ ਦਿਲਜੀਤ ਦੋਸਾਂਝ ਵਿਵਾਦ ਨਾਲ ਜੋੜਿਆ ਜਾ ਰਿਹਾ ਹੈ।



ਦੱਸ ਦੇਈਏ ਕਿ 22 ਜੂਨ ਨੂੰ, ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਦਾ ਟ੍ਰੇਲਰ ਭਾਰਤ ਵਿੱਚ ਰਿਲੀਜ਼ ਹੋਇਆ। ਦਿਲਜੀਤ ਨੂੰ ਇਸ ਵਿੱਚ ਹਾਨਿਆ ਆਮਿਰ ਨਾਲ ਰੋਮਾਂਸ ਕਰਦੇ ਦੇਖ ਕੇ ਯੂਜ਼ਰਸ ਗੁੱਸੇ ਵਿੱਚ ਆ ਗਏ।



ਇਸ ਵਿਚਾਲੇ ਬੀ ਪ੍ਰਾਕ ਨੇ ਕਿਸੇ ਦਾ ਨਾਮ ਲਏ ਬਿਨਾਂ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਇੰਸਟਾਗ੍ਰਾਮ ‘ਤੇ ਪੋਸਟ ਕੀਤਾ, ‘ਕਈ ਕਲਾਕਾਰਾਂ ਨੇ ਆਪਣਾ ਜ਼ਮੀਰ ਵੇਚ ਦਿੱਤਾ ਹੈ। ਫਿੱਟੇ ਮੂੰਹ ਤੁਹਾਡਾ।’



ਗਾਇਕ ਨੇ ਇਸ ਪੋਸਟ ਵਿੱਚ ਕਿਸੇ ਦਾ ਨਾਮ ਨਹੀਂ ਲਿਆ, ਪਰ ਇਸ ਪੋਸਟ ਨੂੰ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਵਿਵਾਦ ਨਾਲ ਜੋੜਿਆ ਜਾ ਰਿਹਾ ਹੈ।



ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਭਾਰਤ ਵਿੱਚ ਰਿਲੀਜ਼ ਨਹੀਂ ਹੋ ਰਹੀ ਹੈ। ਹਾਲਾਂਕਿ ਕਈ ਪ੍ਰਸ਼ੰਸਕ ਅਤੇ ਫਿਲਮੀ ਸਿਤਾਰੇ ਇਸ ਨੂੰ ਵੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।