Punjabi Singer Babbu Maan-KS Makhan: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਜਗਤ ਵਿੱਚ ਹਾਹਾਕਾਰ ਮੱਚਿਆ ਹੋਇਆ ਹੈ। ਕਈ ਫਿਲਮੀ ਸਿਤਾਰੇ ਸਿਆਸਤ ਵਿੱਚ ਕਦਮ ਰੱਖ ਰਹੇ ਹਨ।

Published by: ABP Sanjha

ਹਾਲ ਹੀ ਵਿੱਚ ਪੰਜਾਬੀ ਗਾਇਕ ਕੇ. ਐੱਸ. ਮੱਖਣ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ। ਇਸ ਵਿਚਾਲੇ ਗਾਇਕ ਕੇ. ਐੱਸ. ਮੱਖਣ ਦੇ ਇੱਕ ਬਿਆਨ ਨੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ,

Published by: ABP Sanjha

ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬੱਬੂ ਮਾਨ ਅਕਾਲੀ ਦਲ ਵੱਲੋਂ ਚੋਣ ਲੜ ਸਕਦੇ ਹਨ। ਹੁਣ ਇਨ੍ਹਾਂ ਸਾਰੀਆਂ ਚਰਚਾਵਾਂ 'ਤੇ ਬੱਬੂ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ...

Published by: ABP Sanjha

ਪੰਜਾਬੀ ਗਾਇਕ ਕੇ. ਐੱਸ. ਮੱਖਣ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਬੱਬੂ ਮਾਨ ਨੇ ਕਿਹਾ, ਚੋਣ ਲੜਨਾ ਮੇਰੇ ਵੱਸ ਦਾ ਰੋਗ ਨਹੀਂ ਹੈ। ਮੈਂ ਤਾਂ ਕੇ. ਐੱਸ. ਮੱਖਣ ਨੂੰ ਕਹਿੰਦਾ ਹਾਂ ਕਿ...

Published by: ABP Sanjha

ਭਾਈ ਤੂੰ ਚੋਣ ਲੜ ਲੈ ਅਤੇ ਬਾਕੀ ਕਲਾਕਾਰ ਵੀ ਵੱਖ-ਵੱਖ ਪਾਰਟੀਆਂ ਤੋਂ ਚੋਣ ਲੜਨ। ਜੇਕਰ ਕੋਈ ਇੱਕ ਵੀ ਜਿੱਤ ਗਿਆ ਤਾਂ 2-3 ਮੁੱਦੇ ਹੱਲ ਕਰਵਾ ਦੇਣਾ- ਕਿਸਾਨਾਂ ਨੂੰ MSP ਦਿਵਾਉਣਾ, ਬੰਦੀ ਸਿੰਘਾਂ ਦੀ ਰਿਹਾਈ ਅਤੇ ਮਜ਼ਦੂਰਾਂ ਦੇ ਮਸਲੇ।

Published by: ABP Sanjha

ਬੱਬੂ ਮਾਨ ਨੇ ਸਿਆਸਤਦਾਨਾਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਨੇਤਾ ਮਜ਼ਦੂਰਾਂ ਦੀ ਮਜ਼ਦੂਰੀ ਤੈਅ ਕਰ ਦੇਣ ਅਤੇ ਕਿਸਾਨਾਂ ਦੇ ਮਸਲੇ ਹੱਲ ਕਰ ਦੇਣ, ਤਾਂ ਉਨ੍ਹਾਂ ਨੂੰ ਵੋਟਾਂ ਮੰਗਣ ਦੀ ਲੋੜ ਹੀ ਨਹੀਂ ਪਵੇਗੀ, ਲੋਕ ਖੁਦ ਵੋਟਾਂ ਪਾਉਣਗੇ।

Published by: ABP Sanjha

ਉਨ੍ਹਾਂ ਸਾਫ਼ ਕੀਤਾ ਕਿ ਹਰ ਕਲਾਕਾਰ ਦੀ ਆਪਣੀ ਪਸੰਦ ਹੁੰਦੀ ਹੈ ਕਿ ਉਹ ਕਿਸ ਪਾਰਟੀ ਨਾਲ ਜੁੜਨਾ ਚਾਹੁੰਦਾ ਹੈ, ਪਰ ਉਹ ਖੁਦ ਇਸ ਚੋਣ ਮੈਦਾਨ ਤੋਂ ਦੂਰ ਰਹਿਣਾ ਚਾਹੁੰਦੇ ਹਨ।

Published by: ABP Sanjha