Diljit Dosanjh On Illuminati: ਬਾਲੀਵੁੱਡ ਅਦਾਕਾਰ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਇਲੂਮਿਨਾਟੀ ਨਾਲ ਸਬੰਧਾਂ ਬਾਰੇ ਪੂਰੀ ਕਹਾਣੀ ਦੱਸੀ ਹੈ।



ਦੱਸ ਦੇਈਏ ਕਿ ਪਿਛਲੇ ਸਾਲ ਪੰਜਾਬੀ ਗਾਇਕ ਦਿਲਜੀਤ ਦੇ ਨਿਊਜ਼ੀਲੈਂਡ ਸ਼ੋਅ ਦੌਰਾਨ ਦਿਲਜੀਤ ਦੇ ਇੱਕ ਸਾਈਨ ਕਾਰਨ ਕੁਝ ਸੋਸ਼ਲ ਮੀਡੀਆ ਪੇਜ ਯੂਜ਼ਰਸ ਨੇ ਇੱਕ ਚਰਚਾ ਸ਼ੁਰੂ ਕਰ ਦਿੱਤੀ ਸੀ ਕਿ ਗਾਇਕ ਇਲੂਮਿਨਾਟੀ ਨਾਲ ਜੁੜ ਗਏ ਹਨ।



ਇਸ ਬਾਰੇ, ਦਿਲਜੀਤ ਨੇ ਬੀਤੇ ਦਿਨੀਂ ਅਮਰੀਕਾ ਦੇ ਲਾਸ ਏਂਜਲਸ ਵਿੱਚ ਐਪਲ ਮਿਊਜ਼ਿਕ ਸਟੂਡੀਓ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਪੂਰੀ ਕਹਾਣੀ ਦੱਸੀ।



ਇਸ ਦੇ ਨਾਲ ਹੀ, ਦਿਲਜੀਤ ਨੇ ਦੱਸਿਆ ਕਿ ਉਸਦੇ ਆਖਰੀ ਵਰਲਡ ਟੂਰ ਦਿਲ-ਲੁਮਿਨਾਟੀ ਦੇ ਨਾਮ ਪਿੱਛੇ ਦੀ ਕਹਾਣੀ ਕੀ ਹੈ ਅਤੇ ਇਹ ਕਹਾਣੀ ਉਨੀ ਹੀ ਮਜ਼ੇਦਾਰ ਹੈ ਜਿੰਨਾ ਉਨ੍ਹਾਂ ਦਾ ਸਫਰ।



ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਨਿਊਜ਼ੀਲੈਂਡ ਵਿੱਚ ਇੱਕ ਸ਼ੋਅ ਦੌਰਾਨ, ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਵਿੱਚ ਇੱਕ ਸਾਈਨ ਦਿਖਾਇਆ ਸੀ। ਜਿਸਨੂੰ ਉਹ 'ਚੱਕਰ' ਕਹਿੰਦੇ ਹਨ।



ਉਕਤ ਸਾਈਨ ਨੇ ਇੱਕ ਚਰਚਾ ਸ਼ੁਰੂ ਕਰ ਦਿੱਤੀ ਸੀ ਕਿ ਦਿਲਜੀਤ ਦੋਸਾਂਝ ਇਲੂਮਿਨਾਟੀ ਨਾਲ ਜੁੜ ਗਏ ਹਨ। ਦਿਲਜੀਤ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਕੀ ਹੈ।



ਦਿਲਜੀਤ ਨੇ ਹੱਸਦੇ ਹੋਏ ਅੱਗੇ ਕਿਹਾ- ਮੈਨੂੰ ਉਸ ਸਮੇਂ ਪਤਾ ਵੀ ਨਹੀਂ ਸੀ ਕਿ ਇਲੂਮਿਨਾਟੀ ਕੀ ਹੈ। ਕਿਸੇ ਨੇ ਮੈਨੂੰ ਛੇੜਿਆ, ਇਸ ਲਈ ਮੈਂ ਕਿਹਾ ਕਿ ਜੇ ਤੁਸੀਂ ਇਸ ਤਰ੍ਹਾਂ ਮਜ਼ਾਕ ਕਰਨਾ ਚਾਹੁੰਦੇ ਹੋ ਤਾਂ ਚਲੋਂ ਇਸਨੂੰ ਹੀ ਨਾਮ ਬਣਾ ਦਿੰਦੇ ਹਾਂ।



ਮੈਂ ਆਪਣੇ ਟੂਰ ਦਾ ਨਾਮ ਦਿਲ-ਲੁਮਿਨਾਟੀ ਰੱਖਿਆ ਅਤੇ ਫਿਰ ਮੈਨੂੰ ਇਹ ਇੰਨਾ ਪਸੰਦ ਆਇਆ ਕਿ ਮੈਂ ਇਸਨੂੰ ਰੱਖ ਹੀ ਲਿਆ।