Punjabi Singer Harbhajan Mann: ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਹਰਭਜਨ ਮਾਨ ਚਰਚਾ ਵਿੱਚ ਆ ਗਏ ਹਨ। ਇਸਦੀ ਵਜ੍ਹਾ ਉਨ੍ਹਾਂ ਦਾ ਕੋਈ ਗੀਤ ਨਹੀਂ ਬਲਕਿ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਣਾ ਹੈ।



ਦੱਸ ਦੇਈਏ ਕਿ ਕਲਾਕਾਰ ਦੀ ਕਾਰ ਸਵੇਰੇ ਕੁਰੂਕਸ਼ੇਤਰ ਦੇ ਪਿਪਲੀ ਫਲਾਈਓਵਰ 'ਤੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਹਰਭਜਨ ਮਾਨ ਦਿੱਲੀ ਵਿੱਚ ਪ੍ਰਦਰਸ਼ਨ ਕਰਨ ਤੋਂ ਬਾਅਦ ਚੰਡੀਗੜ੍ਹ ਵਾਪਸ ਆ ਰਹੇ ਸਨ।



ਇਸ ਦੌਰਾਨ, ਪਿਪਲੀ ਫਲਾਈਓਵਰ 'ਤੇ, ਹਰਭਜਨ ਮਾਨ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਕਾਰ ਪਲਟ ਗਈ।



ਇਸ ਦੌਰਾਨ, ਉਨ੍ਹਾਂ ਦੀ ਕਾਰ ਦੇ ਪਿੱਛੇ ਆ ਰਹੇ ਇੱਕ ਸੁਰਜੀਤ ਸਿੰਘ ਨਾਂ ਦੇ ਵਿਅਕਤੀ ਜੋ ਕਿ ਸਬਜ਼ੀ ਮੰਡੀ ਵਿੱਚ ਇੱਕ ਸਬਜ਼ੀ ਵਪਾਰੀ ਹੈ, ਨੇ ਹਰਭਜਨ ਮਾਨ ਅਤੇ ਉਨ੍ਹਾਂ ਨਾਲ ਕਾਰ ਵਿੱਚ ਸਵਾਰ ਚਾਰ ਲੋਕਾਂ ਨੂੰ ਬਚਾਇਆ।



ਇਸ ਵਿਚਾਲੇ ਜਦੋਂ ਕਲਾਕਾਰ ਅਚਾਨਕ ਹਾਦਸੇ ਤੋਂ ਬਾਅਦ ਕਾਰ ਵਿੱਚੋਂ ਬਾਹਰ ਆਏ ਤਾਂ ਉਨ੍ਹਾਂ ਨੂੰ ਹੋਸ਼ ਨਹੀਂ ਸੀ। ਉਨ੍ਹਾਂ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ।



ਗਾਇਕ ਨਾਲ ਵਾਪਰੇ ਹਾਦਸੇ ਤੋਂ ਬਾਅਦ ਪ੍ਰਸ਼ੰਸਕ ਕਲਾਕਾਰ ਦਾ ਹਾਲ ਜਾਣਨ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ ਹਰਭਜਨ ਮਾਨ ਨੂੰ ਕੋਈ ਸੱਟ ਨਹੀਂ ਲੱਗੀ, ਪਰ ਉਨ੍ਹਾਂ ਦੇ ਸੁਰੱਖਿਆ ਗਾਰਡ ਜ਼ਖਮੀ ਹੋ ਗਏ ਹਨ।



ਚਸ਼ਮਦੀਦਾਂ ਅਨੁਸਾਰ, ਹਰਭਜਨ ਮਾਨ ਦੇ ਨਾਲ ਉਨ੍ਹਾਂ ਦਾ ਮੈਨੇਜਰ, ਡਰਾਈਵਰ ਅਤੇ ਸੁਰੱਖਿਆ ਗਾਰਡ ਸਨ, ਯਾਨੀ ਕਿ ਕਾਰ ਵਿੱਚ ਕੁੱਲ ਚਾਰ ਲੋਕ ਸਨ।



ਘਟਨਾ ਤੋਂ ਬਾਅਦ, ਹਰਭਜਨ ਮਾਨ ਚੰਡੀਗੜ੍ਹ ਲਈ ਰਵਾਨਾ ਹੋ ਗਏ। ਹਰਭਜਨ ਮਾਨ ਇੰਡਸਟਰੀ ਵਿੱਚ ਆਪਣੇ ਗੀਤਾਂ ਦੇ ਨਾਲ-ਨਾਲ ਅਦਾਕਾਰੀ ਦੇ ਚਲਦਿਆਂ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਰਾਜ਼ ਕਰ ਚੁੱਕੇ ਹਨ।