Sidhu Moose wala Murder Case: ਸਿੱਧੂ ਮੂਸੇਵਾਲਾ ਕਤਲ ਕੇਸ ਕਈ ਮੋੜ ਲੈ ਰਿਹਾ ਹੈ। ਦੁਨੀਆ ਭਰ ਵਿੱਚ ਚਰਚਿਤ ਇਸ ਕਤਲ ਕੇਸ ਬਾਰੇ ਵੱਡਾ ਖੁਲਾਸਾ ਹੋਇਆ ਹੈ।



ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦਾ ਸਿਆਸੀ ਕੁਨੈਕਸ਼ਨ ਵੀ ਸਾਹਮਣੇ ਆਇਆ ਹੈ। ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਖੁਲਾਸਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸਿਆਸੀ ਲੀਡਰਾਂ ਦਾ ਵੀ ਹੱਥ ਸੀ।



ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਸ਼ਹਿਜ਼ਾਦ ਭੱਟੀ ਦੀ ਨੇੜਤਾ ਰਹੀ ਹੈ। ਦਰਅਸਲ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਖੁਲਾਸਾ ਕੀਤਾ ਹੈ...



ਕਿ ਲਾਰੈਂਸ ਗੈਂਗ ਦੇ ਨਾਲ-ਨਾਲ ਕੁਝ ਸਿਆਸਤਦਾਨ ਵੀ ਉਸ ਦੇ ਕਤਲ ਵਿੱਚ ਸ਼ਾਮਲ ਸਨ। ਇਸ ਕਤਲ ਨੂੰ ਅੰਜਾਮ ਦੇਣ ਵਿੱਚ ਵਿਦੇਸ਼ਾਂ ਵਿੱਚ ਬੈਠੇ ਲਾਰੈਂਸ ਦੇ ਕੁਝ ਦੋਸਤਾਂ ਨੇ ਵੀ ਉਸ ਦਾ ਸਾਥ ਦਿੱਤਾ ਸੀ।



ਪਾਕਿਸਤਾਨ ਵਿੱਚ ਇੱਕ ਇੰਟਰਵਿਊ ਵਿੱਚ ਭੱਟੀ ਨੇ ਲਾਰੈਂਸ ਨਾਲ ਆਪਣੀ ਦੋਸਤੀ ਤੇ ਫਿਰ ਆਪਣੀ ਦੁਸ਼ਮਣੀ ਦੀ ਕਹਾਣੀ ਵੀ ਦੱਸੀ। ਸ਼ਹਿਜ਼ਾਦ ਭੱਟੀ ਨੇ ਕਿਹਾ ਕਿ ਕੁਝ ਭਾਰਤੀ ਉਪਭੋਗਤਾ ਚੀਨ ਦੇ ਮਸ਼ਹੂਰ ਐਪ ਟਿੱਕ-ਟੌਕ 'ਤੇ ਮੱਕਾ-ਮਦੀਨਾ ਦੀਆਂ ਤਸਵੀਰਾਂ ਪਾ ਕੇ...



ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਦੇ ਸਨ। ਉਸ ਸਮੇਂ ਸਾਡਾ ਭਾਰਤ ਨਾਲ ਕੋਈ ਸੰਪਰਕ ਨਹੀਂ ਸੀ। ਮੇਰੇ ਕੁਝ ਖਾਸ ਦੋਸਤ ਅਮਰੀਕਾ ਵਿੱਚ ਰਹਿੰਦੇ ਸਨ। ਉਨ੍ਹਾਂ ਦੀ ਵਜ੍ਹਾ ਕਰਕੇ ਹੀ ਮੇਰੀ ਲਾਰੈਂਸ ਨਾਲ ਦੋਸਤੀ ਹੋਈ।



ਅਸੀਂ ਲਾਰੈਂਸ ਨੂੰ ਭਾਰਤ ਵਿੱਚ ਉਨ੍ਹਾਂ ਲੋਕਾਂ ਨੂੰ ਧਮਕੀ ਦੇਣ ਲਈ ਕਿਹਾ ਜੋ ਮੱਕਾ-ਮਦੀਨਾ 'ਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਦੇ ਸਨ। ਇਸ ਤੋਂ ਬਾਅਦ ਸਾਡੀ ਦੋਸਤੀ ਡੂੰਘੀ ਹੋ ਗਈ।



ਭੱਟੀ ਨੇ ਕਿਹਾ ਕੁਝ ਸਮਾਂ ਪਹਿਲਾਂ ਲਾਰੈਂਸ ਗੈਂਗ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਤੋਂ ਆਉਣ ਵਾਲੇ ਮੁਸਲਮਾਨਾਂ ਨੇ ਕਸ਼ਮੀਰ ਵਿੱਚ ਹਮਲੇ ਕੀਤੇ ਹਨ, ਇਸ ਲਈ ਹੁਣ ਉਨ੍ਹਾਂ ਦੇ ਆਦਮੀ ਪਾਕਿਸਤਾਨ ਵਿੱਚ ਦਾਖਲ ਹੋ ਕੇ ਇੱਕ ਲੱਖ ਮੁਸਲਮਾਨਾਂ ਨੂੰ ਮਾਰਨਗੇ।



ਇਸ ਧਮਕੀ ਤੋਂ ਬਾਅਦ ਲਾਰੈਂਸ ਨਾਲ ਸਾਡੀ ਦੋਸਤੀ ਖਤਮ ਹੋ ਗਈ। ਉਸ ਨੇ ਮੇਰੇ ਦੇਸ਼ ਬਾਰੇ ਗਲਤ ਗੱਲਾਂ ਕਹੀਆਂ ਇਸ ਲਈ ਰਿਸ਼ਤਾ ਵਿਗੜ ਗਿਆ। ਪਾਕਿਸਤਾਨ ਤੋਂ ਇਲਾਵਾ ਭੱਟੀ ਦਾ ਨੈੱਟਵਰਕ ਯੂਰਪ, ਯੂਕੇ, ਅਮਰੀਕਾ, ਕੈਨੇਡਾ ਤੇ ਦੁਬਈ ਵਿੱਚ ਫੈਲਿਆ ਹੋਇਆ ਹੈ।



ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਤਿੰਨ ਸਾਲ ਹੋ ਗਏ ਹਨ ਪਰ ਇਸ ਘਟਨਾ ਨਾਲ ਜੁੜੀ ਬਹਿਸ ਤੇ ਵਿਵਾਦ ਅਜੇ ਵੀ ਨਹੀਂ ਰੁਕਿਆ।