Sidhu Moose wala: ਅੱਜ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਮਨਾਈ ਜਾ ਰਹੀ ਹੈ। ਇਸ ਮੌਕੇ ਦੇਸ਼ ਅਤੇ ਵਿਦੇਸ਼ ਵਿੱਚ ਫੈਨਜ਼ ਵੱਲੋਂ ਸਮਾਗਮ ਕੀਤੇ ਜਾ ਰਹੇ ਹਨ।



ਇਸ ਖਬਰ ਰਾਹੀਂ ਅਸੀ ਸਿੱਧੂ ਮੂਸੇਵਾਲਾ ਦੇ ਬਚਪਨ ਤੋਂ ਲੈ ਕੇ ਆਖਰੀ ਸਮੇਂ ਤੱਕ ਦੀਆਂ ਤਸਵੀਰਾਂ ਦੀਆਂ ਝਲਕੀਆਂ ਤੇ ਨਜ਼ਰ ਮਾਰਾਂਗੇ। ਜੋ ਕਿ ਤੁਹਾਨੂੰ ਵੀ ਭਾਵੁਕ ਕਰ ਦੇਣਗੀਆਂ।



ਸ਼ੁਭਦੀਪ ਦਾ ਜਨਮ 11 ਜੂਨ, 1993 ਨੂੰ ਪੰਜਾਬ ਦੇ ਜ਼ਿਲ੍ਹੇ ਮਾਨਸਾ ਦੇ ਪਿੰਡ ਮੂਸਾ ’ਚ ਹੋਇਆ। ਉਹ ਇਕ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਸੀ।



ਉਸ ਦਾ ਪਿਤਾ ਬਲਕੌਰ ਸਿੰਘ ਫ਼ੌਜ ਦੀ ਨੌਕਰੀ ਕਰਦਾ ਸੀ। ਉਸ ਦੀ ਮਾਤਾ ਦਾ ਨਾਂ ਚਰਨ ਕੌਰ ਹੈ, ਜੋ ਮੂਸਾ ਪਿੰਡ ਦੀ ਸਰਪੰਚ ਹੈ। ਸਿੱਧੂ ਨੇ ਸ਼ੁਰੂਆਤੀ ਸਿੱਖਿਆ ਮਾਨਸਾ ਦੇ ਸਕੂਲਾਂ ਤੋਂ ਹਾਸਲ ਕੀਤੀ।



ਮੂਸੇ ਵਾਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2016 ’ਚ ਨਿੰਜਾ ਦੇ ਗੀਤ ‘ਲਾਇਸੈਂਸ’ ਲਈ ਇਕ ਗੀਤਕਾਰ ਵਜੋਂ ਕੀਤੀ, ਫਿਰ 2017 ’ਚ ਗੁਰਲੇਜ਼ ਅਖਤਰ ਨਾਲ ਇਕ ਦੋਗਾਣਾ ਗੀਤ ‘ਜੀ ਵੈਗਨ’ ਲਈ ਮੁੱਖ ਕਲਾਕਾਰ ਵਜੋਂ ਸਿੱਧੂ ਦੀ ਸ਼ੁਰੂਆਤ ਹੋਈ।



ਦੱਸ ਦੇਈਏ ਕਿ ਸਾਲ 2020 ’ਚ ਮੂਸੇ ਵਾਲਾ ਦਾ ਨਾਮ ‘ਦਿ ਗਾਰਡੀਅਨ’ ਅਮੰਗ 50 ਅੱਪ ਐਂਡ ਕਮਿੰਗ ਆਰਟਿਸਟਸ ’ਚ ਸ਼ਾਮਲ ਕੀਤਾ ਗਿਆ ਸੀ।



ਉਹ ਵਾਇਰਲੈੱਸ ਫੈਸਟੀਵਲ ’ਚ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਪੰਜਾਬੀ ਤੇ ਭਾਰਤੀ ਗਾਇਕ ਵੀ ਬਣਿਆ ਤੇ ਬ੍ਰਿਟ ਏਸ਼ੀਆ ਟੀ. ਵੀ. ਮਿਊਜ਼ਿਕ ਐਵਾਰਡਜ਼ ’ਚ ਚਾਰ ਪੁਰਸਕਾਰ ਜਿੱਤੇ।



ਮੂਸੇਵਾਲਾ ਨੇ ਸਾਲ 2018 ’ਚ ਆਪਣੀ ਪਹਿਲੀ ਐਲਬਮ ‘ਪੀ. ਬੀ. ਐਕਸ. 1’ ਰਿਲੀਜ਼ ਕੀਤੀ, ਜੋ ਬਿਲਬੋਰਡ ਕੈਨੇਡੀਅਨ ਐਲਬਮਸ ਚਾਰਟ ’ਚ 66ਵੇਂ ਨੰਬਰ ’ਤੇ ਸੀ। ਉਸ ਦੇ ਸਿੰਗਲ ‘47’ ਤੇ ‘ਮੇਰਾ ਨਾ’ ਨੂੰ ਯੂ. ਕੇ. ਸਿੰਗਲ ਚਾਰਟ ’ਤੇ ਦਰਜਾ ਦਿੱਤਾ ਗਿਆ ਸੀ।



ਦੱਸ ਦੇਈਏ ਕਿ ਸਾਲ 2021 ’ਚ ਮੂਸੇ ਵਾਲਾ ਭਾਰਤੀ ਰਾਸ਼ਟਰੀ ਕਾਂਗਰਸ (INC) ਰਾਜਨੀਤਿਕ ਪਾਰਟੀ ’ਚ ਸ਼ਾਮਲ ਹੋ ਗਿਆ ਤੇ ਮਾਨਸਾ ਲਈ 2022 ਪੰਜਾਬ ਵਿਧਾਨ ਸਭਾ ਚੋਣਾਂ ’ਚ ਅਸਫ਼ਲ ਰਿਹਾ।



ਕਾਬਿਲੇਗੌਰ ਹੈ ਕਿ 29 ਮਈ 2022 ਨੂੰ ਅਣਪਛਾਤੇ ਹਮਲਾਵਰਾਂ ਵਲੋਂ ਜਵਾਹਰਕੇ ਵਿੱਚ ਸਿੱਧੂ ਨੂੰ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ। ਕੈਨੇਡਾ ਆਧਾਰਿਤ ਗੈਂਗਸਟਰ ਗੋਲਡੀ ਬਰਾੜ, ਜੋ ਕਿ ਪੰਜਾਬ ’ਚ ਕਾਫੀ ਸਰਗਰਮ ਹੈ ਉਸਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ।



ਮੇਰਾ ਨਾਂ- 7 ਅਪ੍ਰੈਲ, 2023, ਚੋਰਨੀ- 7 ਜੁਲਾਈ 2023, ਵਾਚ-ਆਊਟ- 12 ਨਵੰਬਰ, 2023, 410- 10 ਅਪ੍ਰੈਲ, 2024, ਡਰਿਪੀ- 2 ਫ਼ਰਵਰੀ, 2024।



ਦੱਸ ਦੇਈਏ ਕਿ ਮੌਤ ਤੋਂ ਬਾਅਦ ਸਿੱਧੂ ਦੇ 7 ਗਾਣੇ ਰਿਲੀਜ਼ ਹੋਏ। ਇਹ ਐੱਸਵਾਈਐੱਲ- 24 ਜੂਨ, 2022, ਵਾਰ- 8 ਨਵੰਬਰ, 2022,



Thanks for Reading. UP NEXT

ਪੰਜਾਬੀ ਗਾਇਕ ਨੇ ਪ੍ਰੇਮਿਕਾ ਨਾਲ ਮਿਲ ਕੀਤਾ ਘਿਨੌਣਾ ਕੰਮ, FIR ਦਰਜ

View next story