Diljit Dosanjh: ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੁਨੀਆਂ ਭਰ ਵਿੱਚ ਖੂਬ ਵਾਹੋ ਵਾਹੀ ਖੱਟ ਰਹੇ ਹਨ।



ਦੋਸਾਂਝਾਵਾਲਾ ਅੱਜ ਉਨ੍ਹਾਂ ਸਿਤਾਰਿਆਂ ਵਿੱਚ ਸ਼ਾਮਲ ਹੈ ਜੋ ਗਲੋਬਲ ਸਟਾਰ ਵਜੋਂ ਹਰ ਪਾਸੇ ਮਸ਼ਹੂਰ ਹੈ। ਪੰਜਾਬੀ ਗਾਇਕ ਦਾ ਇਨ੍ਹੀਂ ਦਿਨੀਂ ਵਿਦੇਸ਼ਾਂ ਵਿੱਚ ਖੂਬ ਜਲਵਾ ਵੇਖਣ ਨੂੰ ਮਿਲ ਰਿਹਾ ਹੈ।



ਦੱਸ ਦੇਈਏ ਕਿ ਇੱਕ ਤੋਂ ਬਾਅਦ ਇੱਕ ਦਿਲਜੀਤ ਵਿਦੇਸ਼ਾਂ ਵਿੱਚ ਕਈ ਸ਼ੋਅਜ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਉਨ੍ਹਾਂ ਦਾ ਹਰ ਸ਼ੋਅ ਸੋਲਡ ਆਊਟ ਹੋ ਰਿਹਾ ਹੈ।



ਉਨ੍ਹਾ ਦੇ ਸ਼ੋਅ ਨੂੰ ਵੇਖਣ ਕਈ ਦਰਸ਼ਕ ਭਾਰੀ ਗਿਣਤੀ ਵਿੱਚ ਪੁੱਜ ਰਹੇ ਹਨ। ਇਸ ਵਿਚਾਲੇ ਕਈ ਦਿਲਚਸਪ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੇ ਹਨ, ਜਿਨ੍ਹਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।



ਦਰਅਸਲ, ਦਿਲਜੀਤ ਵੱਲੋਂ ਵਿਦੇਸ਼ ਬੈਠੇ ਪੰਜਾਬੀਆਂ ਤੋਂ ਮਿਲ ਰਹੇ ਪਿਆਰ ਦੀ ਖਾਸ ਕਲਿੱਪ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਵਿੱਚ ਆਖਿਰ ਅਜਿਹਾ ਕੀ ਹੈ ਤੁਸੀ ਵੀ ਵੇਖੋ...



ਇਸ ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿਵੇਂ ਲੋਕ ਦਿਲਜੀਤ ਦੇ ਸ਼ੋਅ ਵਿੱਚ ਹਾਜ਼ਰੀ ਲਗਵਾ ਰਹੇ ਹਨ ਅਤੇ ਕਿਵੇਂ ਉਹ ਕਲਾਕਾਰ ਉੱਪਰ ਆਪਣਾ ਪਿਆਰ ਬਰਸਾ ਰਹੇ ਹਨ।



ਇਸਦੇ ਨਾਲ ਹੀ ਦਿਲਜੀਤ ਨੇ ਫੈਨਜ਼ ਨੂੰ ਸਫਤਲਾ ਹਾਸਿਲ ਕਰਨ ਦਾ ਰਾਜ਼ ਵੀ ਦੱਸਿਆ।



ਦਰਅਸਲ, ਦਿਲਜੀਤ ਨੇ ਕਿਹਾ ਕਿ ਮੈਂ ਆਪਣੇ ਤੋਂ ਛੋਟਿਆਂ ਨੂੰ ਇੱਕ ਗੱਲ ਦੱਸ ਰਿਹਾ ਜੇਕਰ ਤੁਸੀ ਜ਼ਿੰਦਗੀ ਵਿੱਚ ਕੁਝ ਵੀ ਪਾਉਣਾ ਤਾਂ ਆਪਣੇ ਆਪ ਨਾਲ ਬੈਠਣਾ ਸ਼ੁਰੂ ਕਰ ਦਿਓ...



ਪੰਜ ਮਿੰਟ ਸਿਰਫ਼ ਆਪਣੇ ਆਪ ਲਈ, ਜੇਕਰ ਤੁਸੀ ਆਪਣੇ ਆਪ ਲਈ ਟਾਈਮ ਕੱਢਣਾ ਸ਼ੁਰੂ ਕਰ ਦਿਓ ਤਾਂ ਤੁਸੀ ਜੋ ਮਰਜ਼ੀ ਪਾ ਸਕਦੇ ਹੋ।



Thanks for Reading. UP NEXT

ਕੀ ਜੈਨੀ ਜੌਹਲ ਨੇ ਗੁੱਪਚੁੱਪ ਰਚਾਇਆ ਵਿਆਹ ? ਤਸਵੀਰਾਂ ਵਾਇਰਲ

View next story