Diljit Dosanjh Nseeb Controversy: ਗਲੋਬਲ ਸਟਾਰ ਦਿਲਜੀਤ ਦੋਸਾਂਝ ਅਤੇ ਰੈਪਰ ਨਸੀਬ ਵਿਚਾਲੇ ਜ਼ੁਬਾਨੀ ਜੰਗ ਲਗਾਤਾਰ ਜਾਰੀ ਹੈ।



ਇੱਕ ਵਾਰ ਫਿਰ ਦੋਵਾਂ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਤਿੱਖਾ ਜਵਾਬ ਦਿੱਤਾ ਹੈ।



ਦਰਅਸਲ, ਦਿਲਜੀਤ ਦੋਸਾਂਝ ਵੱਲੋਂ ਇੱਕ ਫੈਨ ਦੀ ਰੀਲ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ। ਜੋ ਕਿ ਕਾਫੀ ਮਜ਼ਾਕੀਆ ਹੈ।



ਇਸ ਨੂੰ ਸ਼ੇਅਰ ਕਰਦਿਆਂ ਦਿਲਜੀਤ ਨੇ ਨਸੀਬ ਨੂੰ ਬਿਨ੍ਹਾਂ ਟੈਗ ਕਰਦਿਆਂ ਕੈਪਸ਼ਨ ਵਿੱਚ ਲਿਖਿਆ, ਲੂਮੀਨਾਟੀ ਦਾ ਜ਼ਿਲ੍ਹਾ ਪ੍ਰਧਾਨ ਸੁਣ ਲਵੇ ਬਾਈ...



ਇਸਦੇ ਜਵਾਬ ਵਿੱਚ ਰੈਪਰ ਨਸੀਬ ਨੇ ਨਾ ਸਿਰਫ ਦਿਲਜੀਤ ਦੋਸਾਂਝ ਨੂੰ ਟੈਗ ਕੀਤਾ ਸਗੋਂ ਉਲਟਾ ਜਵਾਬ ਦਿੰਦੇ ਹੋਏ ਕਿਹਾ ਜ਼ਿਲ੍ਹਾ ਪ੍ਰਧਾਨ ਤਾਂ ਤੂੰ ਆ ਪਤੰਦਰਾ...' ਦਿਲਜੀਤ ਦੋਸਾਂਝ...



ਦੱਸ ਦੇਈਏ ਕਿ ਰੈਪਰ ਨੂੰ ਸੋਸ਼ਲ ਮੀਡੀਆ ਉੱਪਰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕਾਂ ਦਾ ਇਹੀ ਕਹਿਣਾ ਹੈ ਕਿ ਹੁਣ ਦਿਲਜੀਤ ਦੀ ਤਰੱਕੀ ਵੇਖ ਨਸੀਬ ਉਸ ਦੁਆਲੇ ਹੋ ਗਿਆ ਹੈ। ਇਸ ਤੋਂ ਇਲਾਵਾ ਇਹ ਪਬਲੀਸਿਟੀ ਸਟੰਟ ਖੇਡ ਰਿਹਾ ਹੈ।



ਜਾਣਕਾਰੀ ਲਈ ਦੱਸ ਦੇਈਏ ਕਿ ਰੈਪਰ ਨਸੀਬ ਵੱਲੋਂ ਦਿਲਜੀਤ ਸਣੇ ਉਨ੍ਹਾਂ ਦੀ ਮੈਨੇਜਰ ਸੋਨਾਲੀ ਉੱਪਰ ਕਈ ਆਰੋਪ ਲਗਾਏ ਗਏ ਹਨ।



ਰੈਪਰ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਲੂਮੀਨਾਟੀ ਨੂੰ ਫਾਲੋ ਕਰ ਸ਼ੈਤਾਨ ਦੇ ਪੁਜਾਰੀ ਬਣ ਇਨੀ ਤਰੱਕੀ ਹਾਸਲ ਕਰ ਰਹੇ ਹਨ। ਜਿਸ ਤੋਂ ਬਾਅਦ ਇਹ ਜ਼ੁਬਾਨੀ ਜੰਗ ਲਗਾਤਾਰ ਜਾਰੀ ਹੈ।



ਖਬਰਾਂ ਮੁਤਾਬਕ ਸੀਕਰੇਟ ਸੁਸਾਇਟੀ ਤੇ ਇਲੂਮਿਨਾਟੀ ਬੜੀ ਤੇਜ਼ੀ ਨਾਲ ਫਿਲਮੀ ਸਿਤਾਰਿਆਂ ਵਿਚਾਲੇ ਆਪਣੇ ਪੈਰ ਪਸਾਰ ਰਿਹਾ ਹੈ। ਇਹ ਸੁਸਾਇਟੀ ਸ਼ੈਤਾਨ ਲਈ ਕੰਮ ਕਰਦੀ ਹੈ।



ਇੱਥੇ ਸ਼ੈਤਾਨ ਲੋਕਾਂ ਤੋਂ ਉਨ੍ਹਾਂ ਦੀ ਆਤਮਾ ਖਰੀਦਦਾ ਹੈ ਅਤੇ ਇਸ ਦੇ ਬਦਲੇ ਉਨ੍ਹਾਂ ਦੀ ਇੱਛਾ ਪੂਰੀ ਕਰਦਾ ਹੈ। ਫਿਰ ਬਾਅਦ ;ਚ ਉਨ੍ਹਾਂ ਤੋਂ ਆਪਣੀ ਮਨਮਰਜ਼ੀ ਪੂਰੀ ਕਰਵਾਉਂਦਾ ਹੈ।