Mika Singh Target Diljit Dosanjh: ਪੰਜਾਬੀ ਗਾਇਕ ਮੀਕਾ ਸਿੰਘ ਆਪਣੇ ਗੀਤਾਂ ਦੇ ਨਾਲ-ਨਾਲ ਵਿਵਾਦਿਤ ਬਿਆਨਾਂ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਇਨ੍ਹੀਂ ਦਿਨੀਂ ਮੀਕਾ ਸਿੰਘ ਖੂਬ ਸੁਰਖੀਆਂ ਬਟੋਰ ਰਹੇ ਹਨ, ਇਸਦੀ ਵਜ੍ਹਾ ਉਨ੍ਹਾਂ ਦਾ ਕੋਈ ਗੀਤ ਨਹੀਂ ਬਲਕਿ ਦਿਲਜੀਤ ਦੋਸਾਂਝ ਉੱਪਰ ਕੱਸਿਆ ਤੰਜ ਹੈ। ਦਰਅਸਲ, ਹਾਲ ਹੀ ਵਿੱਚ ਗਾਇਕ ਮੀਕਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਦਿਲਜੀਤ ਦੋਸਾਂਝ ਦੀ ਚੁਟਕੀ ਲਈ। ਆਖਿਰ ਮੀਕਾ ਨੇ ਦੋਸਾਂਝਾਵਾਲੇ ਖਿਲਾਫ ਅਜਿਹਾ ਕੀ ਕਿਹਾ ਤੁਸੀ ਵੀ ਪੜ੍ਹੋ ਪੂਰੀ ਖਬਰ... ਦਰਅਸਲ, ਹਾਲ ਹੀ ਵਿੱਚ ਮੀਕਾ ਸਿੰਘ ਨੇ ਖੁਦ ਨੂੰ ਡੈਡ ਦੱਸਦਿਆਂ ਦਿਲਜੀਤ ਦੋਸਾਂਝ ਬਾਰੇ ਟਿੱਪਣੀ ਕੀਤੀ ਹੈ। ਹਾਲਾਂਕਿ ਮੀਕਾ ਨੇ ਆਪਣੀ ਪੋਸਟ ਵਿੱਚ ਦੋਸਾਂਝਾਵਾਲੇ ਦਾ ਨਾਂਅ ਨਹੀਂ ਲਿਆ, ਪਰ ਉਨ੍ਹਾਂ ਦਾ ਇਸ਼ਾਰਾ ਗਲੋਬਲ ਸਟਾਰ ਵੱਲ ਹੀ ਹੈ। ਮੀਕਾ ਸਿੰਘ ਨੇ ਕਿਹਾ ਕਿ 2001 ਦੇ ਵਿੱਚ ਮੇਰਾ ਗੱਭਰੂ ਗਾਣਾ ਆਇਆ ਸੀ, ਜਿਸ ਵਿੱਚ ਮੇਰੀ ਪੱਗ ਦਾ ਇਹ ਸਟਾਈਲ ਸੀ ਅਤੇ ਇੱਕ ਵਾਰ ਫਿਰ ਤੋਂ ਇਹ ਸਟਾਈਲ ਟ੍ਰੈਂਡ ਦੇ ਵਿੱਚ ਆ ਗਿਆ ਹੈ। ਉਨ੍ਹਾਂ ਆਪਣੇ ਆਪ ਨੂੰ ਡੈਡ ਦੱਸਦਿਆਂ ਕਿਹਾ ਕਿ ਲੋਕ ਮੈਨੂੰ ਕਾੱਪੀ ਕਰ ਰਹੇ ਹਨ। ਜੇਕਰ ਦਿਲਜੀਤ ਦੋਸਾਂਝ ਦੀ ਲੁੱਕ ਦੀ ਗੱਲ ਕੀਤੀ ਜਾਏ ਤਾਂ ਉਨ੍ਹਾਂ ਨੂੰ ਕਈ ਵਾਰ ਇਸ ਪੱਗ ਦੇ ਸਟਾਈਲ ਵਿੱਚ ਵੇਖਿਆ ਜਾ ਚੁੱਕਿਆ ਹੈ। ਕੋਚੈਲਾ ਤੋਂ ਲੈ ਕੇ ਵੈਨਕੁਵਰ ਦੇ ਬੀਸੀ ਪਲੇਸ ਸਟੇਡੀਅਮ ਵਿੱਚ ਵੀ ਕਲਾਕਾਰ ਨੂੰ ਇਸ ਲੁੱਕ ਦੇ ਨਾਲ ਵੇਖਿਆ ਗਿਆ। ਹੁਣ ਮੀਕਾ ਸਿੰਘ ਨੇ ਅਸਿੱਧੇ ਤੌਰ ਤੇ ਕਿਸ ਸਟਾਰ ਨੂੰ ਨਿਸ਼ਾਨਾ ਬਣਾਇਆ ਹੈ, ਇਸ ਬਾਰੇ ਤਾਂ ਸਪਸ਼ਟ ਨਹੀਂ ਲਿਖਿਆ, ਪਰ ਪੱਗ ਵਾਲੇ ਸਟਾਈਲ ਤੋਂ ਇਹ ਸਭ ਦਿਲਜੀਤ ਦੋਸਾਂਝ ਵੱਲ ਇਸ਼ਾਰਾ ਕਰ ਰਿਹਾ ਹੈ। ਕਾਬਲਿਗੌਰ ਹੈ ਕਿ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਕੈਨੇਡਾ ਵਿੱਚ ਸ਼ੋਅ ਕੀਤਾ। ਇਸ ਦੌਰਾਨ 54 ਹਜ਼ਾਰ ਦੇ ਕਰੀਬ ਇਸ ਸ਼ੋਅ ਦਾ ਹਿੱਸਾ ਬਣੇ। ਜੋ ਕਿ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ।