Sonam Bajwa: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਫਿਲਮਾਂ ਦੇ ਨਾਲ ਉਹ ਆਪਣੇ ਖੂਬਸੂਰਤ ਅੰਦਾਜ਼ ਨੂੰ ਲੈ ਚਰਚਾ ਵਿੱਚ ਹੈ। ਦਰਅਸਲ, ਹਾਲ ਹੀ ਵਿੱਚ ਸੋਨਮ ਬਾਜਵਾ ਬੰਬੇ ਟਾਈਮਜ਼ ਫੈਸ਼ਨ ਵੀਕ ਦਾ ਹਿੱਸਾ ਬਣੀ। ਇਸ ਦੌਰਾਨ ਅਦਾਕਾਰਾ ਦਾ ਬ੍ਰਾਈਡਲ ਲੁੱਕ ਖੂਬ ਚਰਚਾ ਵਿੱਚ ਰਿਹਾ। ਸੋਨਮ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈਆਂ ਹਨ, ਜਿਨ੍ਹਾਂ ਤੋਂ ਤਸੀ ਵੀ ਆਪਣੀਆਂ ਨਜ਼ਰਾਂ ਨਹੀਂ ਹਟਾ ਸਕੋਗੇ। ਦੱਸ ਦੇਈਏ ਕਿ ਸੋਨਮ ਬਾਜਵਾ ਨੂੰ ਦੁਲਹਨ ਲੁੱਕ ਵਿੱਚ ਵੇਖ ਨਾ ਸਿਰਫ ਫੈਨਜ਼ ਬਲਕਿ ਫਿਲਮੀ ਸਿਤਾਰੇ ਵੀ ਲਗਾਤਾਰ ਤਾਰੀਫ਼ਾ ਕਰ ਰਹੇ ਹਨ। ਸੋਨਮ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜੋ ਆਪਣੀਆਂ ਫਿਲਮਾਂ ਦੇ ਨਾਲ-ਨਾਲ ਸਾਦਗੀ ਅਤੇ ਬੋਲਡ ਅੰਦਾਜ਼ ਨੂੰ ਲੈ ਵੀ ਸੁਰਖੀਆਂ ਬਟੋਰਦੀ ਹੈ। ਇਸ ਤੋਂ ਪਹਿਲਾਂ ਵੀ ਸੋਨਮ ਨੇ ਆਪਣੇ ਕਾਤਿਲ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ ਸੀ। ਜੋ ਹਰ ਕਿਸੇ ਨੂੰ ਖੂਬ ਪਸੰਦ ਆਇਆ ਸੀ। ਵਰਕਫਰੰਟ ਦੀ ਗੱਲ ਕਰਿਏ ਤਾਂ ਸੋਨਮ ਬਾਜਵਾ ਰੰਨਾ 'ਚ ਧੰਨਾ, ਕੁੜੀ ਹਰਿਆਣੇ ਵੱਲ ਦੀ, ਨਿੱਕਾ ਜੈਲਦਾਰ 4 ਸਣੇ ਹੋਰ ਵੀ ਕੁਝ ਨਵੇਂ ਪ੍ਰੋਜੈਕਟ ਵਿੱਚ ਨਜ਼ਰ ਆਏਗੀ। ਸੋਨਮ ਬਾਜਵਾ ਦੀਆਂ ਫਿਲਮਾਂ ਦਾ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।