Diljit Dosanjh Rapper Nseeb Controversy: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਇਸਦੀ ਵਜ੍ਹਾ ਉਨ੍ਹਾਂ ਦਾ ਬੀਸੀ ਪਲੇਸ ਵਿੱਚ ਸ਼ੋਅ ਰਿਹਾ।



ਉਨ੍ਹਾਂ ਨੇ ਵੈਨਕੁਵਰ ਵਿੱਚ ਆਪਣੇ ਸ਼ੋਅ ਰਾਹੀਂ ਇਤਿਹਾਸ ਰਚ ਪੰਜਾਬੀਆਂ ਦਾ ਮਾਣ ਵਧਾਇਆ। ਪਰ ਇਸ ਵਿਚਾਲੇ ਰੈਪਰ ਨਸੀਬ ਨੇ ਦੋਸਾਂਝਾਵਾਲੇ ਨੂੰ ਲੈ ਕਈ ਸਵਾਲ ਚੁੱਕੇ।



ਉਸਨੇ ਦਿਲਜੀਤ ਹੀ ਨਹੀਂ ਸਗੋਂ ਉਨ੍ਹਾਂ ਦੀ ਮੈਨੇਜਰ ਸੋਨਾਲੀ ਸਿੰਘ ਖਿਲਾਫ ਵੀ ਘਟੀਆ ਗੱਲਾਂ ਕਹੀਆਂ। ਪਰ ਇਸ ਤੋਂ ਬਾਅਦ ਵੀ ਰੈਪਰ ਨਸੀਬ ਨਹੀਂ ਟਲਿਆ। ਹੁਣ ਉਸ ਵੱਲੋਂ ਗਾਇਕ ਸੁਲਤਾਨ ਨੂੰ ਵੀ ਜ਼ੁਬਾਨੀ ਜੰਗ ਵਿੱਚ ਘਸੀਟ ਲਿਆ ਗਿਆ ਹੈ।



ਦਰਅਸਲ, ਹਾਲ ਹੀ ਵਿੱਚ ਰੈਪਰ ਨਸੀਬ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਲਾਈਵ ਆ ਦੋਸਾਂਝਾਵਾਲੇ ਨੂੰ ਖਰੀਆਂ ਖਰੀਆਂ ਗੱਲਾਂ ਸੁਣਾਈਆਂ।



ਇਸ ਦੌਰਾਨ ਉਸਨੇ ਦਿਲਜੀਤ ਦੀ ਮੈਨੇਜਰ ਸੋਨਾਲੀ ਸਣੇ ਗਾਇਕ ਸੁਲਤਾਨ ਨੂੰ ਵਿੱਚ ਘਸੀਟਿਆ। ਇਨ੍ਹਾਂ ਹੀ ਨਹੀਂ ਰੈਪਰ ਨੇ ਦਿਲਜੀਤ ਨੂੰ ਗੰਦੀਆਂ ਗਾਲ੍ਹਾਂ ਵੀ ਕੱਢੀਆਂ।



ਹਾਲ ਹੀ ਵਿੱਚ ਰੈਪਰ ਨਸੀਬ ਨੇ ਦਿਲਜੀਤ ‘ਤੇ ਇਲੂਮਿਨਾਟੀ ਲਗਾਉਣ ਦਾ ਦੋਸ਼ ਲਗਾਉਂਦੇ ਹੋਏ ਕਈ ਪੋਸਟਾਂ ਸ਼ੇਅਰ ਕੀਤੀਆਂ ਸੀ।



ਹਾਲਾਂਕਿ ਇਸ ਉੱਪਰ ਯੂਜ਼ਰਸ ਨੇ ਕਿਹਾ ਕਿ ਨਸੀਬ ਫੇਮ ਲਈ ਇਹ ਸਭ ਕੁਝ ਕਰ ਰਿਹਾ ਅਤੇ ਦਿਲਜੀਤ ਨੂੰ ਵਾਰ-ਵਾਰ ਨਿਸ਼ਾਨਾ ਬਣਾ ਰਹੇ ਹਨ। ਹੁਣ ਇਨ੍ਹਾਂ ਸਵਾਲਾਂ ਦਾ ਰੈਪਰ ਨਸੀਬ ਨੇ ਤਿੱਖਾ ਜਵਾਬ ਇੰਸਟਾਗ੍ਰਾਮ ‘ਤੇ ਲਾਈਵ ਆ ਦਿੱਤਾ ਹੈ।



ਇਸ ਵਿੱਚ ਤੁਸੀ ਸੁਣ ਸਕਦੇ ਹੋ ਕਿ ਰੈਪਰ ਨਸੀਬ ਕਹਿ ਰਿਹਾ ਹੈ ਕਿ ਫੇਮ ਭਾਲਣ ਵਾਲੇ ਉਸਦੀਆਂ(ਦਿਲਜੀਤ) ਅੱਡੀਆਂ ਚੱਟਦੇ ਫਿਰਦੇ ਹਨ। ਜਿਨ੍ਹਾਂ ਨੇ ਫੇਮ ਲੈਣਾ ਹੈ ਉਹ ਉਸਨੂੰ ਰੱਬ-ਰੱਬ ਕਹਿੰਦੇ ਫਿਰਦੇ ਹਨ।



ਨਸੀਬ ਨੇ ਕਿਹਾ ਕਿ ਕਿਸੇ ਨਾਲ ਜੁੜ ਕੇ ਫੇਮ ਮਿਲਦਾ ਹੈ, ਅਡ ਹੋ ਕੇ ਨਹੀਂ ਮਿਲਦਾ। ਅੱਡ ਉਹ ਹੀ ਹੋ ਸਕਦਾ ਹੈ ਜਿਸ ‘ਚ ਦਮ ਹੋਵੇ।



ਰੈਪਰ ਨਸੀਬ ਨੇ ਗਾਇਕ ਸੁਲਤਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ, ਸੁਲਤਾਨ ਨੂੰ ਦੂਜੀਆਂ ਦੀ ਮਾਵਾਂ ਦੀ ਇੱਜਤ ਕਰਨੀ ਨਹੀਂ ਆਉਂਦੀ।



ਉਹ ਸਿੱਧੂ ਮੂਸੇਵਾਲਾ ਦੀ ਮਾਂ ਬਾਰੇ ਵੀ ਬੋਲਿਆ ਅਤੇ ਉਹ ਮੇਰੀ ਮਾਂ ਬਾਰੇ ਵੀ ਬੋਲਿਆ ਸੀ। ਪਰ ਦਿਲਜੀਤ ਨੂੰ ਇਹ ਚੀਜ਼ਾਂ ਤਾਂ ਨਹੀਂ ਪਤਾ ਹੋਣਗੀਆਂ, ਇਹ ਤੋਂ ਬਾਅਦ ਨਸੀਬ ਨੇ ਗੋਲਬਰ ਸਟਾਰ ਨੂੰ ਗਾਲ੍ਹਾਂ ਕੱਢੀਆਂ।



Thanks for Reading. UP NEXT

ਦਿਲਜੀਤ-ਨਸੀਬ ਵਿਚਾਲੇ ਜ਼ੁਬਾਨੀ ਜੰਗ ਜਾਰੀ, ਗਲੋਬਲ ਸਟਾਰ ਖਿਲਾਫ ਰੈਪਰ ਬੋਲਿਆ...

View next story