Singer Singga Post on Punjabi industry Women: ਪੰਜਾਬੀ ਗਾਇਕ ਸਿੰਗਾ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਗਾਇਕੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾਈ ਹੈ। ਸਿੰਗਾ ਉਨ੍ਹਾਂ ਗਾਇਕਾ ਵਿੱਚੋਂ ਇੱਕ ਹੈ, ਜੋ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚਲਦਿਆਂ ਸੁਰਖੀਆਂ ਵਿੱਚ ਰਹਿੰਦਾ ਹੈ। ਇਸ ਦੌਰਾਨ ਸਿੰਗਾ ਕਈ ਵਾਰ ਵਿਵਾਦਾਂ ਦੇ ਚਲਦਿਆਂ ਵੀ ਚਰਚਾ ਵਿੱਚ ਰਿਹਾ ਹੈ। ਦੱਸ ਦੇਈਏ ਕਿ ਸਿੰਗਾ ਆਪਣੀ ਨਵੀਂ ਲੁੱਕ ਦੇ ਚਲਦਿਆਂ ਹਰ ਪਾਸੇ ਛਾਏ ਹੋਏ ਹਨ, ਹਾਲ ਹੀ ਵਿੱਚ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਵਿੱਚ ਇੱਕ ਸਟੋਰੀ ਸਾਂਝੀ ਕੀਤੀ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਪੰਜਾਬੀ ਗਾਇਕ ਵੱਲੋਂ ਸ਼ੇਅਰ ਕੀਤੀ ਗਈ ਸਟੋਰੀ ਵਿੱਚ ਪੰਜਾਬੀ ਇੰਡਸਟਰੀ ਦੀਆਂ ਔਰਤਾਂ ਉੱਪਰ ਤੰਜ ਕੱਸਿਆ ਗਿਆ ਹੈ। ਸਿੰਗਾ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਸਾਡੀ ਇੰਡਸਟਰੀ ਵਿੱਚ ਵੀ ਚਵਲ ਜਨਾਨੀਆਂ ਦੀ ਘਾਟ ਨਹੀਂ ਆ... ਜੇਕਰ ਵੇਖਿਆ ਜਾਵੇ ਤਾਂ ਗਾਇਕ ਦੀ ਇਹ ਪੋਸਟ ਇੱਕ ਵੱਡਾ ਵਿਵਾਦ ਖੜ੍ਹਾ ਕਰ ਸਕਦੀ ਹੈ। ਹਾਲਾਂਕਿ ਕਲਾਕਾਰ ਨੇ ਇਹ ਗੱਲ ਕਿਸ ਇੰਡਸਟਰੀ ਦੀ ਕਿਸ ਔਰਤ ਬਾਰੇ ਕਹੀ ਹੈ, ਇਸ ਬਾਰੇ ਕੋਈ ਖੁਲਾਸਾ ਨਹੀਂ ਹੋ ਸਕਿਆ। ਦੱਸ ਦੇਈਏ ਕਿ ਪੰਜਾਬੀ ਗਾਇਕ ਸਿੰਗਾ ਆਪਣੇ ਨਵੇਂ ਲੁੱਕ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਅਕਸਰ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕਰਦੇ ਰਹਿੰਦੇ ਹਨ। ਜਿਸ ਵਿੱਚ ਉਹ ਆਪਣੇ ਬਿਲਕੁੱਲ ਵੱਖਰੇ ਅੰਦਾਜ਼ ਵਿੱਚ ਧਿਆਨ ਖਿੱਚਦੇ ਹਨ। ਉਨ੍ਹਾਂ ਨੇ ਆਪਣੀ ਟਰਾਂਸਫੋਰਮੇਸ਼ਨ ਨਾਲ ਪੰਜਾਬੀ ਇੰਡਸਟਰੀ ਨੂੰ ਹਿੱਲਾ ਕੇ ਰੱਖ ਦਿੱਤਾ। ਫਿਲਹਾਲ ਕਲਾਕਾਰ ਇਸ ਟਰਾਂਸਫੋਰਮੇਸ਼ਨ ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ ਬਣਿਆ ਰਹਿੰਦਾ ਹੈ।