G khan Comment On Sonam Pics: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਏ ਦਿਨ ਆਪਣੀਆਂ ਖੂਬਸੂਰਤ ਤਸਵੀਰਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਅਦਾਕਾਰੀ ਤੋਂ ਇਲਾਵਾ ਉਸਦਾ ਕਾਤਿਲ ਅੰਦਾਜ਼ ਫੈਨਜ਼ ਨੂੰ ਦੀਵਾਨਾ ਬਣਾਉਂਦਾ ਹੈ। ਅਦਾਕਾਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਸੋਨਮ ਦੀ ਸਾਦਗੀ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ। ਅਦਾਕਾਰਾ ਨੇ ਤਸਵੀਰਾਂ ਨੂੰ ਇੰਸਟਾਗ੍ਰਾਮ ਉੱਪਰ ਸ਼ੇਅਰ ਕਰ ਬੈਕਗ੍ਰਾਊਂਡ ਵਿੱਚ ਖੂਬਸੂਰਤ ਗੀਤ ਲਗਾਇਆ ਹੈ। ਸੋਨਮ ਦੀਆਂ ਅਦਾਵਾਂ ਉੱਪਰ ਫੈਨਜ਼ ਵੀ ਆਪਣਾ ਦਿਲ ਹਾਰ ਬੈਠੇ ਹਨ। ਸੋਨਮ ਦੇ ਕਾਤਿਲ ਅੰਦਾਜ਼ ਦੀ ਤਾਰੀਫ ਕਰ ਕੇ ਫੈਨਜ਼ ਅਤੇ ਫਿਲਮੀ ਸਿਤਾਰਿਆਂ ਨੇ ਵੀ ਕਮੈਂਟ ਬਾੱਕਸ ਵੀ ਭਰ ਦਿੱਤਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਸੋਨਮ ਬਾਜਵਾ ਦੀਆਂ ਤਸਵੀਰਾਂ ਉੱਪਰ ਪੰਜਾਬੀ ਗਾਇਕ ਜੀ ਖਾਨ ਨੇ ਕਮੈਂਟ ਕੀਤਾ ਹੈ। ਉਨ੍ਹਾਂ ਸੋਨਮ ਦੀਆਂ ਤਸਵੀਰਾਂ ਉੱਪਰ ਹਾਰਟ ਇਮੋਜ਼ੀ ਸ਼ੇਅਰ ਕੀਤਾ ਹੈ। ਇਸ ਤੋਂ ਇਲਾਵਾ ਹੋਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਸੋਨਮ ਦੀ ਤਾਰੀਫ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਦਿਲ ਲੈ ਗਈ ਕੁੜੀ ਪੰਜਾਬ ਦੀ... ਵਰਕਫਰੰਟ ਦੀ ਗੱਲ ਕਰਿਏ ਤਾਂ ਸੋਨਮ ਬਾਜਵਾ ਜਲਦ ਹੀ ਫਿਲਮ ਕੁੜੀ ਹਰਿਆਣੇ ਵੱਲ ਦੀ, ਰੰਨਾਂ 'ਚ ਧੰਨਾ ਅਤੇ ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੀ ਫਿਲਮ ਨਿੱਕਾ ਜੈਲਦਾਰ 4 ਦਾ ਵੀ ਐਲਾਨ ਕਰ ਦਿੱਤਾ ਹੈ।