Amar singh chamkila- Amarjot kaur Top Songs: ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਇੱਕ ਵਾਰ ਫਿਰ ਤੋਂ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਉਨ੍ਹਾਂ ਦੇ ਗੀਤਾਂ ਨੂੰ ਪੰਜਾਬੀਆਂ ਵੱਲੋਂ ਭਰਮਾ ਹੁੰਗਾਰਾ ਮਿਲਿਆ। ਅੱਜ ਅਸੀ ਤੁਹਾਨੂੰ ਇਸ ਜੋੜੀ ਦੇ ਸੁਪਰਹਿੱਟ ਗੀਤਾਂ ਬਾਰੇ ਦੱਸਣ ਜਾ ਰਹੇ ਹਾਂ। ਜਿਨ੍ਹਾਂ ਨੇ ਪੰਜਾਬ ਵਿੱਚ ਤਹਿਲਕਾ ਮਚਾ ਦਿੱਤਾ ਸੀ। ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੇ ਗੀਤ 80 ਦੇ ਦਹਾਕੇ ਵਿੱਚ ਖੂਬ ਹਿੱਟ ਹੋਏ। ਉਨ੍ਹਾਂ ਦੇ ਸੁਪਰਹਿੱਟ ਗੀਤਾਂ ਵਿੱਚ ਪਹਿਲਾਂ ਗੀਤ ਸਿਖਰ ਦੁਪਿਹਰੇ ਨਹਾਉਂਦੀ ਸੀ ਵੀ ਸ਼ਾਮਲ ਹੈ। ਇਸ ਤੋ ਇਲਾਵਾ ਦੂਜਾ ਸੁਪਰਹਿੱਟ ਗੀਤ ਮਿੱਤਰਾਂ ਮੈਂ ਖੰਡ ਬਣ ਗਈ। ਤੀਜਾ ਸੁਪਰਹਿੱਟ ਗੀਤ ਬਾਬਾ ਤੇਰੇ ਨਨਕਾਣਾ ਚੌਥਾ ਸੁਪਰਹਿੱਟ ਗੀਤ ਧੋਖਾ ਨਈ ਕਮਾਇਦਾ... ਪੰਜਵਾਂ ਗੀਤ ਜਿਸ ਨੂੰ ਪੰਜਾਬੀਆਂ ਨੇ ਬੇਹੱਦ ਪਸੰਦ ਕੀਤਾ ਉਹ ਸੀ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ। ਇਸ ਤੋਂ ਇਲਾਵਾ ਕੀ ਜ਼ੋਰ ਗਰੀਬਣ ਦਾ ... ਇਸ ਤੋਂ ਇਲਾਵਾ ਗੀਤ ਕੋਈ ਲੈ ਚੱਲਿਆ ਮੁਕਲਾਵੇ... ਇਸਦੇ ਨਾਲ ਹੀ ਗੀਤ ਮੇਰਾ ਵਿਆਹ ਕਰਵਾਉਣ ਨੂੰ ਜੀ, ਅਤੇ ਗੱਡੀ ਤੇ ਲਿਖਾ ਲੈ ਮੇਰਾ ਨਾਂਅ ਵਰਗੇ ਗੀਤ ਸ਼ਾਮਲ ਹਨ। ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦਾ ਗੀਤ ਮੈਂ ਕੁੜੀਆਂ ਦੇ ਨਾਲ ਜਾਂਦੀ ਸੀ, ਨੂੰ ਵੀ ਪ੍ਰਸ਼ੰਸਕਾਂ ਵੱਲੋਂ ਭਰਮਾਂ ਹੁੰਗਾਰਾ ਮਿਲਿਆ।