Neeru Bajwa-Satinder Sartaj: ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੋਵਾਂ ਦੀ ਖੂਬਸੂਰਤ ਜੋੜੀ ਫਿਲਮ ਸ਼ਾਇਰ ਵਿੱਚ ਧਮਾਲ ਮਚਾਉਂਦੇ ਨਜ਼ਰ ਆਏਗੀ।



ਇਸ ਵਿਚਾਲੇ ਨੀਰੂ ਅਤੇ ਸਤਿੰਦਰ ਦੋਵੇਂ ਲਗਾਤਾਰ ਆਪਣੀ ਫਿਲਮ ਦੇ ਪ੍ਰਮੋਸ਼ਨ ਵਿੱਚ ਜੁੱਟੇ ਹੋਏ ਹਨ। ਅਦਾਕਾਰਾ ਵੱਲੋਂ ਫਿਲਮ ਵਿੱਚ ਆਪਣੇ ਲੁੱਕ ਦੀਆਂ ਕਈ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ।



ਇਸ ਦੌਰਾਨ ਨੀਰੂ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਬਰਸਾ ਰਹੇ ਹਨ।



ਫਿਲਮ ਸ਼ਾਇਰ ਵਿੱਚ ਸੱਤਾ ਅਤੇ ਸੀਰੋ ਦੀ ਜੋੜੀ ਨੂੰ ਵੇਖਣ ਲਈ ਪ੍ਰਸ਼ੰਸਕ ਬੇਤਾਬ ਹਨ। ਦੱਸ ਦੇਈਏ ਕਿ ਇਹ ਫਿਲਮ 19 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ।



ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਫਿਲਮ 'ਚ ਲੈਜੇਂਡਰੀ ਪੰਜਾਬੀ ਗਾਇਕ ਦੇਬੀ ਮਕਸੂਰਪੁਰੀ ਵੀ ਅਹਿਮ ਭੂਮਿਕਾ ਵਿੱਚ ਹਨ। ਫਿਲਹਾਲ ਨੀਰੂ ਆਪਣੇ ਕਾਤਿਲ ਲੁੱਕ ਨਾਲ ਹਰ ਕਿਸੇ ਦਾ ਧਿਆਨ ਖਿੱਚ ਰਹੀ ਹੈ।



ਨੀਰੂ ਨੇ ਬੇਹੱਦ ਖੂਬਸੂਰਤ ਅੰਦਾਜ਼ ਵਾਲੀਆਂ ਤਸੀਵਰਾਂ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀਆਂ ਹਨ।



ਇੱਕ ਯੂਜ਼ਰ ਨੇ ਨੀਰੂ ਦੀ ਤਾਰੀਫ ਕਰਦੇ ਹੋਏ ਲਿਖਿਆ, ਤੇਰੀ ਸੂਰਤ ਤੇ ਤੇਰੀ ਸੀਰਤ ਦੇ ਦੀਵਾਨੇ ਹੋ ਗਏ ਹਾਂ। ਤੇਰੇ ਨੈਣ ਸਾਡੇ ਲਈ ਮੈਖ਼ਾਨੇ ਹੋ ਗਏ, ਅਸੀਂ ਤਾਇਉ ਤੇਰੇ ਚਿਰਾਂ ਤੋਂ ਦੀਵਾਨੇ ਹੋ ਗਏ ਹਾਂ।



ਸਤਿੰਦਰ ਅਤੇ ਨੀਰੂ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਸ਼ਾਇਰੀ ਵਾਲੇ ਕਮੈਂਟ ਕਰ ਰਹੇ ਹਨ।



ਫਿਲਹਾਲ ਤਸਵੀਰਾਂ ਨੂੰ ਵੇਖ ਇਹੀ ਲੱਗਦਾ ਹੈ ਕਿ ਫਿਲਮ ਸ਼ਾਇਰ ਵੀ ਧਮਾਕੇਦਾਰ ਹੋਏਗੀ।



ਫਿਲਮ 19 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ। ਜਿਸਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।



Thanks for Reading. UP NEXT

ਦਿਲਜੀਤ ਦੋਸਾਂਝ ਨੇ ਲਾਈਵ ਦੌਰਾਨ ਕੱਢਿਆ ਗੁੱਸਾ, ਜਾਣੋ ਕਿਸਨੂੰ ਸੁਣਾਈਆਂ ਗੱਲਾਂ

View next story