Simi Chahal: ਪੰਜਾਬੀ ਅਦਾਕਾਰਾ ਸਿੰਮੀ ਚਾਹਲ ਅਦਾਕਾਰੀ ਦੇ ਨਾਲ-ਨਾਲ ਕਿਊਟ ਅੰਦਾਜ਼ ਦੇ ਚੱਲਦੇ ਵੀ ਸੁਰਖੀਆਂ ਵਿੱਚ ਛਾਈ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਹੈਂਡਲ ਰਾਹੀਂ ਫੈਨਜ਼ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੀ ਹੈ। ਸਿੰਮੀ ਨੂੰ ਅਕਸਰ ਸੋਸ਼ਲ ਮੀਡੀਆ ਹੈਂਡਲ ਉੱਪਰ ਕਿਊਟ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਹੋਏ ਵੇਖਿਆ ਜਾਂਦਾ ਹੈ। ਇਸ ਵਿਚਾਲੇ ਉਸ ਦੀਆਂ ਰੈੱਡ ਸੂਟ ਵਿੱਚ ਕਈ ਕਿਊਟ ਤਸਵੀਰਾਂ ਹਰ ਪਾਸੇ ਵਾਇਰਲ ਹੋ ਰਹੀਆਂ ਹਨ। ਦਰਅਸਲ, ਸਿੰਮੀ ਨੇ ਆਪਣੇ ਸੋਸ਼ਲ ਹੈਂਡਲ ਉੱਪਰ ਰੈੱਡ ਸੂਟ ਵਿੱਚ ਇੱਕ ਤੋਂ ਬਾਅਦ ਇੱਕ ਕਈ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ। ਸਿੰਮੀ ਲਾਲ ਸੂਟ ਪਹਿਨ ਲਾਲ ਪਰੀ ਬਣੇ ਹੋਏ ਵਿਖਾਈ ਦੇ ਰਹੀ ਹੈ। ਇੱਕ ਯੂਜ਼ਰ ਨੇ ਸਿੰਮੀ ਦੀਆਂ ਤਸਵੀਰਾਂ ਉੱਪਰ ਕਮੈਂਟ ਕਰ ਲਿਖਿਆ, ਗੁਲਾਬ ਨੂੰ ਆਖਰ ਗੁਲਾਬ ਕਿਵੇਂ ਆਖਾਂ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਲਿਖਿਆ, ਹੋਏ ਓਏ ਮੇਰੀ ਪੱਕੋ ਅੱਜ ਲਾਲ ਪਰੀ ਬਣੀ ਫਿਰਦੀ ਆ 😍❤... ਇਸਦੇ ਨਾਲ ਹੀ ਕਈ ਪ੍ਰਸ਼ੰਸਕ ਹਾਰਟ ਇਮੋਜ਼ੀ ਸ਼ੇਅਰ ਕਰ ਰਹੇ ਹਨ। ਦੱਸ ਦੇਈਏ ਕਿ ਹਾਲ ਹੀ 'ਚ ਅਦਾਕਾਰਾ ਫਿਲਮ 'ਜੀ ਵੇ ਸੋਹਣਿਆ ਜੀ' ਵਿੱਚ ਨਜ਼ਰ ਆਈ ਸੀ। ਇਸ ਫਿਲਮ 'ਚ ਅਦਾਕਾਰਾ ਪਾਕਿਸਤਾਨੀ ਐਕਟਰ ਇਮਰਾਨ ਅੱਬਾਸ ਨਾਲ ਰੋਮਾਂਸ ਕਰਦੀ ਵਿਖਾਈ ਦਿੱਤੀ। ਸਿੰਮੀ ਅਤੇ ਇਮਰਾਨ ਅੱਬਾਸ ਦੀ ਜੋੜੀ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਫਿਲਹਾਲ ਅਦਾਕਾਰਾ ਦੇ ਨਵੇਂ ਪ੍ਰੋਜੈਕਟ ਦਾ ਕੋਈ ਖੁਲਾਸਾ ਨਹੀਂ ਹੋਇਆ ਹੈ। ਅਦਾਕਾਰਾ ਆਪਣੀਆਂ ਤਸਵੀਰਾਂ ਅਤੇ ਵੀਡੀਓ ਨੂੰ ਲੈ ਹਰ ਪਾਸੇ ਛਾਈ ਹੋਈ ਹੈ। ਜਿਸ ਵਿੱਚ ਉਹ ਲਾਲ ਪਰੀ ਬਣੇ ਹੋਏ ਵਿਖਾਈ ਦੇ ਰਹੀ ਹੈ।