Parineeti Chopra as Amarjot: ਬਾਲੀਵੁੱਡ ਅਦਾਕਾਰਾ ਦੇ ਨਾਲ-ਨਾਲ ਗਾਇਕਾ ਬਣੀ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਦੀ ਵਜ੍ਹਾ ਉਨ੍ਹਾਂ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਚਮਕੀਲਾ' ਹੈ। ਦੱਸ ਦੇਈਏ ਕਿ ਇਸ ਫਿਲਮ 'ਚ ਪਰਿਣੀਤੀ ਨੇ ਅਮਰਜੋਤ ਕੌਰ ਦਾ ਕਿਰਦਾਰ ਨਿਭਾਇਆ ਹੈ। ਪਰੀ ਦੇ ਅੰਦਾਜ਼ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਪਰੀ ਨੇ ਫਿਲਮ ਵਿੱਚ ਕੁਝ ਗੀਤਾਂ ਨੂੰ ਆਪਣੀ ਆਵਾਜ਼ ਵੀ ਦਿੱਤੀ ਹੈ। ਜਿਸ ਨੂੰ ਫੈਨਜ਼ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸ ਵਿਚਾਲੇ ਅਦਾਕਾਰਾ ਨੇ ਆਪਣੀ ਫਿਲਮ ਦੀ ਸਫਲਤਾ ਉੱਪਰ ਫੈਨਜ਼ ਦਾ ਧੰਨਵਾਦ ਕੀਤਾ ਹੈ, ਇਸਦੇ ਨਾਲ ਹੀ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ। ਦਰਅਸਲ, ਪਰੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਕੈਪਸ਼ਨ 'ਚ ਲਿਖਿਆ,''ਅਮਰਜੋਤ ਨੂੰ ਇੰਨਾ ਪਸੰਦ ਕਰਨ ਲਈ ਧੰਨਵਾਦ।'' ਦੱਸ ਦੇਈਏ ਕਿ ਫਿਲਮ ਤੋਂ ਲਗਾਤਾਰ ਅਦਾਕਾਰਾ ਵੱਲੋਂ ਕਈ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੇ ਜਾ ਰਹੇ ਹਨ। ਜਿਸ ਵਿੱਚ ਉਨ੍ਹਾਂ ਦੇ ਮਜ਼ਾਕੀਆ ਅੰਦਾਜ਼ ਵੀ ਨਜ਼ਰ ਆਏ। ਪ੍ਰਸ਼ੰਸਕਾਂ ਦੀ ਗੱਲ ਕਰਿਏ ਤਾਂ ਉਹ ਫਿਲਮ ਵਿੱਚ ਪਰੀ ਦੇ ਕੰਮ ਉੱਪਰ ਲਗਾਤਾਰ ਪ੍ਰਤੀਕਿਰਿਆ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫਿਲਮ ਵਿੱਚ ਪਰੀ ਨੇ ਬਹੁਤ ਸ਼ਾਨਦਾਰ ਕੰਮ ਕੀਤਾ। ਦੱਸਣਯੋਗ ਹੈ ਕਿ ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਤ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਪਰਿਣੀਤੀ ਨੇ ਅਮਰਜੋਤ ਕੌਰ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ 'ਚ ਦਿਲਜੀਤ ਦੋਸਾਂਝ ਨਾਲ ਪਰਿਣੀਤੀ ਦੀ ਕੈਮਿਸਟਰੀ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਜਿਸ ਉੱਪਰ ਲਗਾਤਾਰ ਪਿਆਰ ਦੀ ਬਰਸਾਤ ਹੋ ਰਹੀ ਹੈ।