Sidhu Moose Wala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਭਲੇ ਹੀ ਸਾਡੇ ਵਿਚਾਲੇ ਨਹੀਂ ਹਨ, ਪਰ ਉਨ੍ਹਾਂ ਦੇ ਗੀਤਾਂ ਨੇ ਕਲਾਕਾਰ ਦੀਆਂ ਯਾਦਾਂ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਕਾਇਮ ਰੱਖੀਆਂ ਹਨ।



ਉਨ੍ਹਾਂ ਨਾਲ ਜੁੜੇ ਵੀਡੀਓ ਅਕਸਰ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੁੰਦੇ ਹਨ। ਇਸ ਵਿਚਾਲੇ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਆਖਿਰ ਇਸ ਵਿੱਚ ਅਜਿਹਾ ਕੀ ਹੈ ਇਹ ਜਾਣਨ ਲਈ ਪੜ੍ਹੋ ਪੂਰੀ ਖਬਰ...



ਦਰਅਸਲ, ਸੋਸ਼ਲ ਮੀਡੀਆ ਉਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗਾਇਕ ਵੱਲੋਂ ਸਟੇਜ ਉਤੋਂ ਇੱਕ ਅਜਿਹੀ ਗੱਲ ਬੋਲਦੇ ਸੁਣਿਆ ਜਾ ਸਕਦਾ ਹੈ, ਜੋ ਕਿ ਅੱਜ ਦੇ ਸਮੇਂ ਵਿੱਚ ਸੱਚ ਹੋਈ ਹੈ।



ਵੀਡੀਓ ਵਿੱਚ ਗਾਇਕ ਸਿੱਧੂ ਮੂਸੇਵਾਲਾ ਕਹਿ ਰਹੇ ਹਨ, ਗੱਲ ਯਾਦ ਰੱਖਣਾ ਪੰਜਾਬੀਆਂ ਦਾ ਨਾਂਅ ਆਉਣ ਵਾਲੇ ਦੋ ਤਿੰਨ ਸਾਲਾਂ ਵਿੱਚ ਪੂਰੀ ਦੁਨੀਆਂ ਵਿੱਚ ਚਮਕੇਗਾ। ਗਾਇਕੀ ਖੇਤਰ ਵਿੱਚ ਵੀ।



ਇਹ ਕੋਈ ਗੱਪ ਨਹੀਂ ਹੈ, ਜੱਟ ਦੀ ਜ਼ੁਬਾਨ ਹੈ, ਜੇਕਰ ਨਾ ਹੋਇਆ ਤਾਂ ਕਿਤੇ ਮਰਜ਼ੀ ਖੜ੍ਹਾ ਕੇ ਕਹਿ ਦੇਣਾ ਕਿ ਸਿੱਧੂ ਝੂਠ ਬੋਲਦਾ ਸੀ, ਇਹ ਹੋਇਆ ਨਹੀਂ। ਹੁਣ ਇਸ ਵੀਡੀਓ ਉਤੇ ਦਰਸ਼ਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।



ਇਸ ਵੀਡੀਓ ਉੱਪਰ ਯੂਜ਼ਰਸ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਕਾਸ਼ ਇਨ੍ਹਾਂ ਹੀਰਿਆਂ ਦੇ ਵਿੱਚ ਉਹ ਕੋਹੀਨੂਰ ਵੀ ਹੁੰਦਾ।



ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਲੱਖ ਆਉਣੇ, ਲੱਖ ਜਾਣੇ ਮੇਰੇ ਲਈ ਸਭ ਤੋਂ ਉੱਥੇ ਸਿੱਧੂ ਹੀ ਆ...ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਿਹਾ ਸਿੱਧੂ ਬਾਈ ਤੈਨੂੰ ਵੇਖਣਾ ਸਟੇਜ ਤੇ ਮੈਂ ਯਾਦ ਇੰਤਜ਼ਾਰ ਰਹੇਗਾ।



ਦੱਸਣਯੋਗ ਹੈ ਕਿ ਸਿੱਧੂ ਵੱਲੋਂ ਕੀਤੀ ਗਈ ਇਹ ਭਵਿੱਖਬਾਣੀ ਸਾਲ 2024 ਵਿੱਚ ਪੂਰੀ ਹੋ ਰਹੀ ਹੈ। ਦਰਅਸਲ, ਇਸ ਸਾਲ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਬਾਲੀਵੁੱਡ ਦੀਆਂ ਫਿਲਮਾਂ,



ਪੰਜਾਬੀ ਫਿਲਮਾਂ ਅਤੇ ਦੇਸ਼-ਵਿਦੇਸ਼ ਦੇ ਕੰਸਰਟ ਨਾਲ ਪੂਰੀ ਦੁਨੀਆਂ ਵਿੱਚ ਪੰਜਾਬ ਅਤੇ ਪੰਜਾਬੀਅਤ ਦਾ ਨਾਂਅ ਰੌਸ਼ਨ ਕੀਤਾ ਹੈ, ਇਸ ਤੋਂ ਇਲਾਵਾ ਗਾਇਕ ਏਪੀ ਢਿੱਲੋਂ ਅਤੇ ਕਰਨ ਔਜਲਾ ਵੀ ਇਸੇ ਸੂਚੀ ਵਿੱਚ ਆਉਂਦੇ ਹਨ।