Dharampreet: ਪੰਜਾਬੀ ਸੰਗੀਤ ਜਗਤ ਵਿੱਚ ਗਾਇਕ ਧਰਮਪ੍ਰੀਤ ਦੀ ਵੱਖਰੀ ਪਛਾਣ ਸੀ। ਉਨ੍ਹਾਂ ਆਪਣੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਖਰੀ ਜਗ੍ਹਾ ਬਣਾਈ। ਅੱਜ ਵੀ ਕਈ ਲੋਕ ਉਨ੍ਹਾਂ ਦੇ ਗੀਤਾਂ ਨੂੰ ਸੁਣਨਾ ਪਸੰਦ ਕਰਦੇ ਹਨ। ਦੱਸ ਦੇਈਏ ਕਿ ਅੱਜ ਕਲਾਕਾਰ ਦੀ ਬਰਥ੍ ਐਨਿਵਰਸਰੀ ਹੈ। ਅੱਜ ਇਸ ਮੌਤੇ ਤੇ ਅਸੀ ਉਨ੍ਹਾਂ ਦੇ ਜੀਵਨ ਬਾਰੇ ਕੁਝ ਖਾਸ ਗੱਲਾਂ ਦੱਸਾਂਗੇ। ਜਿਸ ਤੋਂ ਸ਼ਾਇਦ ਤੁਸੀ ਅਣਜਾਣ ਹੋਵੋਗੇ। ਦੱਸ ਦੇਈਏ ਕਿ ਧਰਮਪ੍ਰੀਤ ਪੰਜਾਬੀਆਂ ਵਿੱਚ ਆਪਣੇ ਉਦਾਸ ਗੀਤਾਂ (Sad songs) ਨੂੰ ਲੈ ਕਾਫੀ ਚਰਚਾ ਵਿੱਚ ਰਹੇ। ਉਨ੍ਹਾਂ ਨੂੰ ਸੈਡ ਗਾਣਿਆ ਦਾ ਬਾਦਸ਼ਾਹ ਕਿਹਾ ਜਾਂਦਾ ਸੀ। ਪਰ ਇਹ ਕੌਣ ਜਾਣਦਾ ਸੀ ਕਿ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲਾ ਸਿਤਾਰਾ ਇੱਕ ਦਿਨ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਜਾਵੇਗਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਲਾਕਾਰ ਨੇ 8 ਜੂਨ ਸਾਲ 2015 ਨੂੰ ਫਾਹਾ ਲੈ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਉਨ੍ਹਾਂ ਵੱਲੋਂ ਚੁੱਕੇ ਇਸ ਕਦਮ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਦੇ ਦੇਹਾਂਤ ਦਾ ਸੰਗੀਤ ਜਗਤ ਦੇ ਸਿਤਾਰਿਆਂ ਨੂੰ ਵੱਡਾ ਝਟਕਾ ਲੱਗਾ ਸੀ। ਆਖਿਰ ਉਨ੍ਹਾਂ ਨੇ ਇਹ ਕਦਮ ਕਿਉਂ ਚੁੱਕਿਆ ਜਾਣਨ ਲਈ ਪੜ੍ਹੋ ਪੂਰੀ ਖਬਰ... ਜਾਣਕਾਰੀ ਮੁਤਾਬਕ ਕੁਝ ਲੋਕਾਂ ਦਾ ਇਹ ਕਹਿਣਾ ਸੀ ਕਿ ਉਹ ਹੁਣ ਸੰਗੀਤ ਜਗਤ ਵਿੱਚੋਂ ਹੌਲੀ-ਹੌਲੀ ਅਲੋਪ ਹੋ ਰਹੇ ਹਨ। ਇਸ ਤੋਂ ਇਲਾਵਾ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਸੀ। ਖਬਰਾਂ ਇਹ ਵੀ ਸਾਹਮਣੇ ਆਈਆਂ ਕਿ ਜਿਸ ਦਿਨ ਕਲਾਕਾਰ ਨੇ ਮੌਤ ਨੂੰ ਗਲੇ ਲਗਾਇਆ ਉਸ ਦਿਨ ਉਹ ਅਖਾੜਾ ਲਗਾ ਕੇ ਘਰ ਪਰਤਿਆ ਸੀ। ਇਸਦੇ ਨਾਲ ਇਹ ਗੱਲਾਂ ਵੀ ਸਾਹਮਣੇ ਆਈਆਂ ਕਿ ਘਰ ਵਿੱਚ ਪਤਨੀ ਨਾਲ ਉਨ੍ਹਾਂ ਦਾ ਵਿਵਾਦ ਰਹਿੰਦਾ ਸੀ। ਹਾਲਾਂਕਿ ਉਨ੍ਹਾਂ ਦੀ ਮਾਤਾ ਨੇ ਇਨ੍ਹਾਂ ਖਬਰਾਂ ਨੂੰ ਅਫਵਾਹਾ ਦੱਸਿਆ। ਪਰ ਇਸ ਮੌਤ ਦਾ ਅਸਲ ਕਾਰਨ ਕੀ ਸੀ, ਇਸਦਾ ਖੁਲਾਸਾ ਕਦੇ ਨਹੀਂ ਹੋ ਸਕਿਆ। ਕਾਬਿਲੇਗੌਰ ਹੈ ਕਿ ਧਰਮਪ੍ਰੀਤ ਦਾ ਨਾਂਅ ਇੱਕ ਸਮੇਂ ਇੰਡਸਟਰੀ ਦੇ ਟੌਪ ਗਾਇਕਾਂ ਵਿੱਚ ਗਿਣਿਆ ਜਾਂਦਾ ਸੀ। ਪਰ ਅਚਾਨਕ ਉਨ੍ਹਾਂ ਵੱਲੋਂ ਫਾਹਾ ਲੈਣ ਦਾ ਕਦਮ ਕਿਉਂ ਚੁੱਕਿਆ ਗਿਆ, ਇਹ ਰਾਜ਼ ਉਨ੍ਹਾਂ ਦੇ ਨਾਲ ਹੀ ਚਲਾ ਗਿਆ। ਦੱਸ ਦੇਈਏ ਕਿ ਧਰਮਪ੍ਰੀਤ ਦਾ ਨਾਂ ਭੁਪਿੰਦਰ ਸਿੰਘ ਧਰਮਾ ਸੀ ਅਤੇ ਲੋਕੀ ਉਨ੍ਹਾਂ ਨੂੰ ਪਿਆਰ ਨਾਲ 'ਧਰਮਾ' ਆਖ ਕੇ ਬੁਲਾਉਂਦੇ ਸਨ। ਹਾਲਾਂਕਿ ਉਹ ਲੋਕਾਂ ਵਿੱਚ ਧਰਮਪ੍ਰੀਤ ਨਾਂਅ ਨਾਲ ਮਸ਼ਹੂਰ ਹੋਏ।