Karamjit Anmol: ਪੰਜਾਬੀ ਅਦਾਕਾਰ ਕਰਮੀਜਤ ਅਨਮੋਲ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਇਸ ਸਾਲ ਉਨ੍ਹਾਂ ਅਦਾਕਾਰੀ ਦੇ ਨਾਲ-ਨਾਲ ਸਿਆਸਤ ਵਿੱਚ ਵੀ ਆਪਣਾ ਹੱਥ ਆਜ਼ਮਾਈਆ।
ABP Sanjha

Karamjit Anmol: ਪੰਜਾਬੀ ਅਦਾਕਾਰ ਕਰਮੀਜਤ ਅਨਮੋਲ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਇਸ ਸਾਲ ਉਨ੍ਹਾਂ ਅਦਾਕਾਰੀ ਦੇ ਨਾਲ-ਨਾਲ ਸਿਆਸਤ ਵਿੱਚ ਵੀ ਆਪਣਾ ਹੱਥ ਆਜ਼ਮਾਈਆ।

ਪਰ ਬਦਕਿਸਮਤੀ ਨਾਲ ਉਨ੍ਹਾਂ ਨੂੰ ਸਿਆਸਤ ਵਿੱਚ ਸਫਲਤਾ ਹਾਸਿਲ ਨਹੀਂ ਹੋਈ। ਦੱਸ ਦੇਈਏ ਕਿ ਇੱਕ ਵਾਰ ਫਿਰ ਤੋਂ ਸਿਆਸੀ ਸਮੇਂ ਵਿੱਚੋਂ ਲੰਘ ਪੰਜਾਬੀ ਕਲਾਕਾਰ ਨੇ ਫਿਲਮਾਂ ਵਿੱਚ ਵਾਪਸੀ ਕਰ ਲਈ ਹੈ।
ABP Sanjha

ਪਰ ਬਦਕਿਸਮਤੀ ਨਾਲ ਉਨ੍ਹਾਂ ਨੂੰ ਸਿਆਸਤ ਵਿੱਚ ਸਫਲਤਾ ਹਾਸਿਲ ਨਹੀਂ ਹੋਈ। ਦੱਸ ਦੇਈਏ ਕਿ ਇੱਕ ਵਾਰ ਫਿਰ ਤੋਂ ਸਿਆਸੀ ਸਮੇਂ ਵਿੱਚੋਂ ਲੰਘ ਪੰਜਾਬੀ ਕਲਾਕਾਰ ਨੇ ਫਿਲਮਾਂ ਵਿੱਚ ਵਾਪਸੀ ਕਰ ਲਈ ਹੈ।

ਉਨ੍ਹਾਂ ਨੇ ਆਪਣੀ ਅਪਕਮਿੰਗ ਫਿਲਮ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਅਦਾਕਾਰ ਬੀਨੂੰ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸ਼ੇਅਰ ਕੀਤਾ ਹੈ।
ABP Sanjha

ਉਨ੍ਹਾਂ ਨੇ ਆਪਣੀ ਅਪਕਮਿੰਗ ਫਿਲਮ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਅਦਾਕਾਰ ਬੀਨੂੰ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸ਼ੇਅਰ ਕੀਤਾ ਹੈ।

ਇਸ ਵਿੱਚ ਫਿਲਮ ਦੀ ਸਟਾਰਕਾਸਟ ਸਣੇ ਨਿਰਦੇਸ਼ਕ ਵੀ ਨਜ਼ਰ ਆ ਰਿਹਾ ਹੈ। ਪੰਜਾਬੀ ਕਲਾਕਾਰ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, Saunkan Saunkanay 2 de set ton…
ABP Sanjha

ਇਸ ਵਿੱਚ ਫਿਲਮ ਦੀ ਸਟਾਰਕਾਸਟ ਸਣੇ ਨਿਰਦੇਸ਼ਕ ਵੀ ਨਜ਼ਰ ਆ ਰਿਹਾ ਹੈ। ਪੰਜਾਬੀ ਕਲਾਕਾਰ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, Saunkan Saunkanay 2 de set ton…

ABP Sanjha

ਦੱਸਣਯੋਗ ਹੈ ਕਿ ਫਿਲਮ ਸ਼ੌਕਣ ਸ਼ੌਕਣੇ 2 ਸਾਲ 2022 ਵਿੱਚ ਰਿਲੀਜ਼ ਹੋਈ ਫਿਲਮ ਦਾ ਦੂਜਾ ਭਾਗ ਹੈ। ਇਸ ਫਿਲਮ ਵਿੱਚ ਨਿਮਰਤ ਖਹਿਰਾ, ਸਰਗੁਣ ਮਹਿਤਾ ਸਣੇ ਐਮੀ ਵਿਰਕ ਅਹਿਮ ਭੂਮਿਕਾ ਵਿੱਚ ਨਜ਼ਰ ਆਏ ਸੀ।

ABP Sanjha

ਇਸ ਫਿਲਮ ਨੇ ਬਾੱਕਸ ਆਫਿਸ ਉੱਪਰ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹੁਣ ਇਸ ਫਿਲਮ ਵਿੱਚ ਤੁਹਾਨੂੰ ਅਦਾਕਾਰ ਬੀਨੂੰ ਢਿੱਲੋਂ ਵੀ ਵੱਖਰੇ ਅੰਦਾਜ਼ ਵਿੱਚ ਵਿਖਾਈ ਦੇਣਗੇ।

ABP Sanjha

ਦੱਸ ਦੇਈਏ ਕਿ ਸਿਆਸਤ ਵਿੱਚ ਕਿਸਮਤ ਅਜ਼ਮਾਉਣ ਵਾਲੇ ਇਸ ਕਲਾਕਾਰ ਨੂੰ ਲੋਕਾਂ ਵੱਲੋਂ ਬਹੁਤ ਜ਼ਲੀਲ ਕੀਤਾ ਗਿਆ। ਕਲਾਕਾਰ ਦੀਆਂ ਸੋਸ਼ਲ ਮੀਡੀਆ ਪੋਸਟਾਂ ਉੱਪਰ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਕਮੈਂਟ ਕੀਤੇ ਗਏ।

ABP Sanjha

ਹੁਣ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਪੋਸਟ ਸਾਂਝੀ ਕੀਤੀ ਹੈ, ਅਤੇ ਨਫਰਤ ਫੈਲਾਉਣ ਵਾਲਿਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ।

ABP Sanjha

ਉਨ੍ਹਾਂ ਲਿਖਦੇ ਹੋਏ ਕਿਹਾ...ਤੁਹਾਡੇ ਚੰਗੇ ਵਕਤ ਵਿੱਚ ਤੁਹਾਨੂੰ ਛੱਡਣ ਵਾਲੇ ਮਾੜੇ ਨਹੀਂ ਹੁੰਦੇ...ਤੁਹਾਡੇ ਮਾੜੇ ਵਕਤ ਵਿੱਚ ਤੁਹਾਨੂੰ ਛੱਡਣ ਵਾਲੇ ਚੰਗੇ ਨਹੀਂ ਹੁੰਦੇ...।

ਹਾਲਾਂਕਿ ਕਲਾਕਾਰ ਨੇ ਇਹ ਗੱਲ ਕਿਸ ਲਈ ਕਹੀ ਇਹ ਸਪਸ਼ਟ ਨਹੀਂ ਹੋਇਆ ਹੈ। ਕਰਮਜੀਤ ਅਨਮੋਲ ਦੇ ਵਰਕਫਰੰਟ ਦੀ ਗੱਲ ਕਰਿਏ ਤਾਂ ਫਿਲਮ ਸ਼ੌਕਣ ਸ਼ੌਕਣੇ 2 ਤੋਂ ਇਲਾਵਾ ਉਨ੍ਹਾਂ ਨੂੰ ਜਾਗੋ ਆਈ ਆ ਵਿੱਚ ਵੀ ਵੇਖਿਆ ਜਾਏਗਾ।