Gippy Grewal: ਮਸ਼ਹੂਰ ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਸੁਰੀਲੀ ਆਵਾਜ਼ ਦੇ ਨਾਲ-ਨਾਲ ਅਦਾਕਾਰੀ ਰਾਹੀਂ ਦੁਨੀਆ ਭਰ ਵਿੱਚ ਝੰਡੇ ਗੱਡੇ ਹਨ। ਦੱਸ ਦੇਈਏ ਕਿ ਪੰਜਾਬੀ ਕਲਾਕਾਰ ਦੀਆਂ ਕੁਝ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੇ ਹਰ ਕਿਸੇ ਨੂੰ ਪਰੇਸ਼ਾਨ ਕਰ ਦਿੱਤਾ ਹੈ। ਇਹੀ ਨਹੀਂ ਬਲਕਿ ਪ੍ਰਸ਼ੰਸਕ ਗਿੱਪੀ ਦੀ ਸਿਹਤਯਾਬੀ ਦੀ ਦੂਆ ਵੀ ਕਰ ਰਹੇ ਹਨ। ਆਖਿਰ ਕਲਾਕਾਰ ਨੂੰ ਕੀ ਹੋਇਆ ਜਾਣਨ ਲਈ ਪੜ੍ਹੋ ਪੂਰੀ ਖਬਰ... ਜਾਣਕਾਰੀ ਮੁਤਾਬਕ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਅਤੇ ਪ੍ਰਿੰਸ ਕੰਵਲਜੀਤ ਸਿੰਘ ਬੀਮਾਰ ਹਨ। ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕਰ ਇਸਦੀ ਜਾਣਕਾਰੀ ਫੈਨਜ਼ ਨੂੰ ਦਿੱਤੀ। ਇਨ੍ਹਾਂ ਤਸਵੀਰਾਂ ਵਿੱਚ ਗਿੱਪੀ ਦੇ ਹੱਥ ਉੱਪਰ ਡਰਿੱਪ ਲੱਗੀ ਨਜ਼ਰ ਆ ਰਹੀ ਹੈ। ਦਰਅਸਲ, ਇਹ ਤਸਵੀਰਾਂ ਗਿੱਪੀ ਨੇ ਮਜ਼ਾਕੀਆ ਅੰਦਾਜ਼ 'ਚ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਕੈਪਸ਼ਨ ਦਿੰਦੇ ਹੋਏ ਅਦਾਕਾਰ ਨੇ ਲਿਖਿਆ, ਦੇਖੋ ਕਿਸ ਚੀਜ਼ ਦੀ ਕਮੀ ਪੂਰੀ ਕੀਤੀ ਜਾ ਰਹੀ ਹੈ, Check all pics…😜 #vitamins update... ਗਿੱਪੀ ਨੇ ਪੋਸਟ 'ਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਸਰੀਰ 'ਚ ਵਿਟਾਮਿਨ ਦੀ ਕਮੀ ਹੈ, ਜਿਸ ਦੀ ਭਰਪਾਈ ਕਰਨ ਲਈ ਉਨ੍ਹਾਂ ਨੂੰ ਡਰਿੱਪ ਲਗਾਈ ਗਈ ਹੈ। ਇਸ ਸਮੇਂ ਦੌਰਾਨ ਉਨ੍ਹਾਂ ਦੇ ਡਾਕਟਰ ਨੇ ਪ੍ਰਿੰਸ ਕੰਵਲਜੀਤ ਸਿੰਘ ਲਈ ਐਲੂਮੀਨੀਅਮ ਦੀ ਪੌੜੀ ਅਤੇ ਗਿੱਪੀ ਗਰੇਵਾਲ ਦੇ ਫਲੂਇਡ ਲਗਾਉਣ ਲਈ ਕੱਪੜੇ ਦੇ ਹੈਂਗਰ ਦੀ ਵਰਤੋਂ ਕੀਤੀ। ਇਹ ਦੇਖ ਕੇ ਪ੍ਰਸ਼ੰਸਕ ਹੱਸ ਰਹੇ ਹਨ ਅਤੇ ਨਾਲ ਹੀ ਗਿੱਪੀ ਗਰੇਵਾਲ ਨੂੰ ਆਪਣੀ ਸਿਹਤਯਾਬੀ ਦੀ ਦੂਆ ਵੀ ਮੰਗ ਰਹੇ ਹਨ।