ਅਸੀਂ ਸਾਰੇ ਜਾਣਦੇ ਹਾਂ ਕਿ ਫਲ ਅਤੇ ਸਬਜ਼ੀਆਂ ਐਂਟੀਆਕਸੀਡੈਂਟ ਅਤੇ ਪੌਸ਼ਟਿਕ ਤੱਤ ਨਾਲ ਭਰਪੂਰ ਹੁੰਦੀਆਂ ਹਨ।

ਪਰ, ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਦੇ ਛਿਲਕੇ ਜਿਨ੍ਹਾਂ ਨੂੰ ਅਸੀਂ ਅਕਸਰ ਸੁੱਟ ਦਿੰਦੇ ਹਾਂ, ਉਹ ਸਾਡੀ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ।

ਕਈ ਫਲ ਅਜਿਹੇ ਹਨ ਜਿਨ੍ਹਾਂ ਦੇ ਛਿਲਕੇ ਵੀ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ। ਅਨਾਰ ਦਾ ਛਿਲਕਾ ਵੀ ਇਹਨਾਂ ਵਿੱਚੋਂ ਇੱਕ ਹੈ।

ਅਨਾਰ ਦੇ ਛਿਲਕੇ ਚਮੜੀ, ਪੇਟ ਸੰਬੰਧੀ ਬਿਮਾਰੀਆਂ, ਦੰਦਾਂ, ਇੱਥੋਂ ਤੱਕ ਕਿ ਕੈਂਸਰ ਨਾਲ ਲੜਨ 'ਚ ਮਦਦਗਾਰ ਹੁੰਦੇ ਹਨ।

ਤੁਸੀਂ ਅਨਾਰ ਦੇ ਛਿਲਕਿਆਂ ਨੂੰ ਪਾਊਡਰ ਦੇ ਤੌਰ 'ਤੇ ਖਾ ਸਕਦੇ ਹੋ ਜਾਂ ਕੱਚੇ ਖਾ ਸਕਦੇ ਹੋ।

ਇਨ੍ਹਾਂ ਦੇ ਸੇਵਨ ਨਾਲ ਗਲੇ 'ਚ ਖਰਾਸ਼, ਖੰਘ, ਕਮਰ ਦੀਆਂ ਸਮੱਸਿਆਵਾਂ, ਇੱਥੋਂ ਤੱਕ ਕਿ ਹੱਡੀਆਂ ਦੀ ਸਿਹਤ ਵੀ ਠੀਕ ਰਹਿੰਦੀ ਹੈ।

ਸਭ ਤੋਂ ਪਹਿਲਾਂ ਇੱਕ ਖਾਲੀ ਟੀ ਬੈਗ ਲਓ ਅਤੇ ਉਸ ਵਿੱਚ ਇੱਕ ਚਮਚ ਅਨਾਰ ਦੇ ਛਿਲਕੇ ਦਾ ਪਾਊਡਰ ਮਿਲਾਓ।

ਇਸ ਟੀ ਬੈਗ ਨੂੰ ਇਕ ਗਲਾਸ ਗਰਮ ਪਾਣੀ ਵਿਚ ਪਾ ਦਿਓ। ਸਵਾਦ ਲਈ ਤੁਸੀਂ ਇਸ 'ਚ ਹਲਕਾ ਸ਼ਹਿਦ ਮਿਲਾ ਸਕਦੇ ਹੋ।

ਫੇਸ ਪੈਕ ਬਣਾਉਣ ਲਈ ਪੀਸੇ ਹੋਏ ਪਾਊਡਰ ਵਿੱਚ ਨਿੰਬੂ ਦੇ ਰਸ ਨੂੰ ਉਦੋਂ ਤੱਕ ਮਿਲਾਓ ਜਦੋਂ ਤੱਕ ਇਹ ਪੇਸਟ ਨਾ ਬਣ ਜਾਵੇ।

ਇਸ ਨੂੰ ਚਿਹਰੇ 'ਤੇ ਲਗਾਓ ਅਤੇ 20 ਮਿੰਟ ਲਈ ਛੱਡ ਦਿਓ। ਫਿਰ ਇਸ ਨੂੰ ਧੋਵੋ। ਤੁਸੀਂ ਇਸ ਨਾਲ ਆਏ ਨਿਖ਼ਾਰ ਨੂੰ ਦੇਖੋਗੇ।

ਅਨਾਰ ਦੇ ਛਿਲਕੇ ਚਮੜੀ ਦੇ ਸੈੱਲਾਂ ਨੂੰ ਦੁਬਾਰਾ ਪੈਦਾ ਕਰਦੇ ਹਨ ਅਤੇ ਉਨ੍ਹਾਂ ਨੂੰ ਨੁਕਸਾਨਦੇਹ ਯੂਵੀ ਕਿਰਨਾਂ ਤੋਂ ਵੀ ਬਚਾਉਂਦੇ ਹਨ।

ਅਨਾਰ ਦਾ ਛਿਲਕਾ ਦਿਲ ਅਤੇ ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਦਾ ਹੈ।

ਅਨਾਰ ਦਾ ਛਿਲਕਾ ਮੂੰਹ, ਪੇਟ ਅਤੇ ਛਾਤੀ ਦੇ ਕੈਂਸਰ ਸੈੱਲਾਂ ਦੇ ਫੈਲਣ ਨੂੰ ਰੋਕਦਾ ਹੈ ਅਤੇ ਕੈਂਸਰ ਦੇ ਜੋਖਮ ਨੂੰ ਘਟਾਉਂਦਾ ਹੈ।

ਇਸ 'ਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੋ ਦੰਦਾਂ ਅਤੇ ਮਸੂੜਿਆਂ ਦੀ ਬੀਮਾਰੀ ਦੇ ਇਲਾਜ 'ਚ ਮਦਦਗਾਰ ਹੁੰਦੇ ਹਨ।

ਚਾਹੇ ਤੁਹਾਡੀ ਚਮੜੀ ਖੁਸ਼ਕ ਹੋਵੇ, ਤੇਲਯੁਕਤ ਜਾਂ ਮੁਲਾਇਮ, ਅਨਾਰ ਦਾ ਛਿਲਕਾ ਹਰ ਚਮੜੀ ਲਈ ਫਾਇਦੇਮੰਦ ਹੁੰਦਾ ਹੈ।