ਸੋਚਣ ਤੋਂ ਪਹਿਲਾਂ ਕਿ ਕੀ ਸਫ਼ੈਦ ਵਾਲ ਹਮੇਸ਼ਾ ਲਈ ਕਾਲੇ ਹੋ ਸਕਦੇ ਹਨ ਜਾਂ ਨਹੀਂ, ਸਾਨੂੰ ਇਸ ਦੇ ਪਿੱਛੇ ਦੇ ਕਾਰਨਾਂ ਨੂੰ ਸਮਝਣਾ ਚਾਹੀਦਾ ਹੈ।

ਵਾਲ ਸਾਡੀ ਸ਼ਖ਼ਸੀਅਤ ਦਾ ਅਜਿਹਾ ਹਿੱਸਾ ਹਨ ਜੋ ਸਾਨੂੰ ਸੁੰਦਰ ਜਾਂ ਸਮਾਰਟ ਦਿਖਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਵੈਸੇ ਤਾਂ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਹਨ ਜਿਨ੍ਹਾਂ ਦਾ ਸਾਹਮਣਾ ਅਸੀਂ ਸਾਰੇ ਹੀ ਕਰਦੇ ਹਾਂ।

ਜਿਵੇਂ ਕਿ ਵਾਲ ਝੜਨਾ, ਸਪਲਿਟ ਐਂਡ, ਡੈਂਡਰਫ ਅਤੇ ਹੋਰ ਵੀ ਕਈ ਸਮੱਸਿਆਵਾਂ ਪਰ ਇਨ੍ਹਾਂ 'ਚੋਂ ਇਕ ਸਮੱਸਿਆ ਹੈ ਵਾਲਾਂ ਦਾ ਸਫੈਦ ਹੋਣਾ।

ਬਜ਼ਾਰ 'ਚ ਡਾਈ, ਕਲਰ, ਮਹਿੰਦੀ ਮਿਲ ਜਾਂਦੀ ਹੈ ਪਰ ਸਵਾਲ ਹੈ ਕਿ ਕੀ ਸਫੇਦ ਵਾਲਾਂ ਨੂੰ ਫਿਰ ਤੋਂ ਕਾਲਾ ਕੀਤਾ ਜਾ ਸਕਦਾ ਹੈ?

ਜੀ ਹਾਂ, ਪਹਿਲੇ ਸਮਿਆਂ 'ਚ ਜਦੋਂ ਲੋਕਾਂ ਦੀ ਉਮਰ 30 ਜਾਂ 40 ਤੋਂ ਪਾਰ ਹੋ ਜਾਂਦੀ ਸੀ ਤਾਂ ਵਾਲ ਕਿਤੇ ਨਾ ਕਿਤੇ ਸਫੇਦ ਹੋਣ ਲੱਗਦੇ ਸਨ।

ਪਰ ਹੁਣ ਤੁਸੀਂ ਨੌਜਵਾਨਾਂ 'ਚ ਵੀ ਸਫੇਦ ਵਾਲਾਂ ਦੀ ਸਮੱਸਿਆ ਦੇਖ ਸਕਦੇ ਹੋ, ਜਿਸ ਨੂੰ ਆਰਜ਼ੀ ਤੌਰ 'ਤੇ ਕਾਲਾ ਕੀਤਾ ਜਾਂਦਾ ਹੈ।

ਆਮ ਤੌਰ 'ਤੇ ਲੋਕ ਪੋਸ਼ਣ ਦੀ ਕਮੀ ਜਾਂ ਗਲਤ ਖਾਣ-ਪੀਣ ਕਾਰਨ ਅਜਿਹੀਆਂ ਸਮੱਸਿਆਵਾਂ ਤੋਂ ਗੁਜ਼ਰਦੇ ਹਨ।

ਨਾਰੀਅਲ ਦੇ ਤੇਲ ਤੇ ਆਂਵਲੇ ਦੀ ਵਰਤੋਂ ਨਾਲ ਤੁਹਾਡੇ ਵਾਲ ਕਾਲੇ ਹੋ ਸਕਦੇ ਹਨ। ਆਂਵਲੇ ਵਿੱਚ ਕੋਲੇਜਨ ਵਧਾਉਣ ਦੀ ਸਮਰੱਥਾ ਹੁੰਦੀ ਹੈ।

ਕੈਸਟਰ ਤੇ ਜੈਤੂਨ ਦਾ ਤੇਲ ਵਾਲਾਂ ਨੂੰ ਕਾਲੇ ਕਰਨ ਲਈ ਵੀ ਮਦਦਗਾਰ ਹੈ, ਤੁਹਾਨੂੰ ਸਰ੍ਹੋਂ ਦੇ ਤੇਲ ਨਾਲ ਇਸ ਦੀ ਵਰਤੋਂ ਕਰਨੀ ਪਵੇਗੀ।

ਆਯੁਰਵੇਦ ਦੇ ਅਨੁਸਾਰ ਸਰ੍ਹੋਂ ਦੇ ਤੇਲ ਵਿੱਚ ਮਹਿੰਦੀ ਦੇ ਪੱਤੇ ਪਕਾ ਕੇ ਇਸ ਦਾ ਮਿਸ਼ਰਣ ਲਗਾਉਣ ਨਾਲ ਵੀ ਵਾਲ ਕਾਲੇ ਹੋ ਜਾਂਦੇ ਹਨ।

ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਵਾਲਾਂ ਵਿੱਚ ਤੇਲ ਲਗਾ ਕੇ ਚੰਪੀ ਕਰੋ। ਰਸਾਇਣਕ ਪਦਾਰਥਾਂ ਦੀ ਵਰਤੋਂ ਕਰਨ ਤੋਂ ਬਚੋ।