ਕੇਸਰ ਦੁਨੀਆ ਦੇ ਸਭ ਤੋਂ ਮਹਿੰਗੇ ਮਸਾਲਿਆਂ ਵਿੱਚੋਂ ਇੱਕ ਹੈ, ਇਸੇ ਕਰਕੇ ਇਸਨੂੰ ਰੈੱਡ ਗੋਲਡ ਵਜੋਂ ਜਾਣਿਆ ਜਾਂਦਾ ਹੈ।

ਇਹ ਇੰਨਾ ਵਧੀਆ ਬਿਊਟੀ ਪ੍ਰੋਡਕਟ ਹੈ ਕਿ ਜੋ ਵੀ ਇਸ ਦੀ ਵਰਤੋਂ ਕਰਦਾ ਹੈ ਉਸ ਦੀ ਚਮੜੀ ਚੰਗੀ ਹੋਣੀ ਹੀ ਹੋਣੀ ਹੈ।

ਇਸ ਦੀ ਵਰਤੋਂ ਖਾਣੇ ਲਈ ਕੀਤੀ ਜਾਵੇ ਤਾਂ ਸਵਾਦ ਵੱਧ ਜਾਂਦਾ ਹੈ ਤੇ ਜੇ ਸੁੰਦਰਤਾ ਲਈ ਕੀਤੀ ਜਾਵੇ ਤਾਂ ਖੂਬਸੂਰਤੀ ਵੱਧ ਜਾਂਦੀ ਹੈ।

ਖੋਜ ਦੇ ਅਨੁਸਾਰ, ਕੇਸਰ ਚਮੜੀ ਨੂੰ ਨਰਮ ਅਤੇ ਨਮੀ ਦੇਣ ਲਈ ਬਹੁਤ ਫਾਇਦੇਮੰਦ ਹੈ।

ਇਹ ਇੱਕ ਰਾਮਬਾਣ ਦੀ ਤਰ੍ਹਾਂ ਹੈ, ਇਸ ਤੋਂ ਵਾਧੂ ਚਮਕਦਾਰ ਅਤੇ ਸਾਫ ਚਮੜੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਸਕਿਨ ਦੇ ਰੰਗ ਨੂੰ ਗੋਰਾ ਬਣਾਉਣ ਲਈ ਕੇਸਰ ਦੇ ਰੇਸ਼ੇ ਨੂੰ ਧੁੱਪ 'ਚ ਭਿਓ ਦਿਓ ਤੇ ਜਦੋਂ ਇਹ ਵੀ ਪੀਲਾ ਹੋ ਜਾਵੇ, ਉਸ ਨੂੰ ਚਮੜੀ 'ਤੇ ਲਗਾਓ।

ਕੇਸਰ ਟੈਨਿੰਗ ਦੀ ਸਮੱਸਿਆ ਦੂਰ ਕਰਨ ਤੇ ਦਾਗ-ਧੱਬਿਆਂ ਲਈ ਵੀ ਬਹੁਤ ਹੀ ਫਾਇਦੇਮੰਦ ਹੈ।

ਡਾਰਕ ਸਰਕਲ ਇੱਕ ਵੱਡੀ ਸਮੱਸਿਆ ਹੈ ਪਰ ਇਸ ਸਮੱਸਿਆ ਨੂੰ ਕੇਸਰ ਲਗਾਉਣ ਨਾਲ ਹੱਲ ਕੀਤਾ ਜਾ ਸਕਦਾ ਹੈ।

ਇੱਕ ਕਟੋਰੀ ਵਿੱਚ ਕੇਸਰ ਦੀਆਂ ਦੋ ਤੋਂ ਤਿੰਨ ਤਾਰਾਂ ਅਤੇ ਇੱਕ ਚਮਚ ਦੁੱਧ ਮਿਲਾਓ। ਇਸ ਨੂੰ ਫੇਸ 'ਤੇ ਲਗਾ ਕੇ ਛੱਡ ਦਿਓ।

ਚੰਦਨ ਪਾਊਡਰ 'ਚ ਕੇਸਰ ਅਤੇ ਗੁਲਾਬ ਜਲ ਮਿਲਾਓ। ਇਸਨੂੰ ਪੂਰੇ ਚਿਹਰੇ 'ਤੇ ਲਗਾਓ ਅਤੇ ਫਿਰ ਸਾਦੇ ਪਾਣੀ ਨਾਲ ਸਾਫ਼ ਕਰ ਲਓ।

ਕੇਸਰ ਨੂੰ ਦੋ ਚਮਚ ਮਿਲਕ ਪਾਊਡਰ ਵਿੱਚ ਮਿਲਾਓ ਅਤੇ ਇਸ ਤੋਂ ਇੱਕ ਗਾੜ੍ਹਾ ਪੇਸਟ ਤਿਆਰ ਕਰੋ ਹੁਣ ਇਸਨੂੰ ਚਿਹਰੇ ਉੱਤੇ ਲਗਾਓ।

ਇਨ੍ਹਾਂ ਸਾਰੇ ਨੁਸਖਿਆਂ ਨੂੰ ਅਪਣਾਉਣ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਹਾਡੀ ਸਕਿਨ ਕਾਫੀ ਗਲੋਅ ਕਰ ਰਹੀ ਹੈ।