Poonam Pandey Death: ਪੂਨਮ ਪਾਂਡੇ ਦੀ ਮੌਤ ਨੂੰ ਲੈ ਕੇ ਕਾਫੀ ਸਸਪੈਂਸ ਬਣਿਆ ਹੋਇਆ ਸੀ। ਸਿਨੇਮਾ ਜਗਤ ਨਾਲ ਜੁੜੇ ਕਈ ਸਿਤਾਰੇ ਉਨ੍ਹਾਂ ਦੀ ਮੌਤ ਉੱਪਰ ਯਕੀਨ ਕਰ ਚੁੱਕੇ ਸੀ ਅਤੇ ਕਈਆਂ ਲਈ ਇਹ ਸਿਰਫ਼ ਫਰਜ਼ੀ ਖਬਰ ਸੀ।



ਪਰ ਇਨ੍ਹਾਂ ਸਾਰੀਆਂ ਅਫਵਾਹਾਂ ਉੱਪਰੋਂ ਪਰਦਾ ਉੱਠ ਗਿਆ ਹੈ। ਦਰਅਸਲ, ਪੂਨਮ ਪਾਂਡੇ ਬਿਲਕੁੱਲ ਠੀਕ ਹੈ ਅਤੇ ਜ਼ਿੰਦਾ ਹੈ। ਇਸਦੀ ਜਾਣਕਾਰੀ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਲਾਈਵ ਆ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ।



ਇਸਦੇ ਨਾਲ ਹੀ ਅਦਾਕਾਰਾ ਨੇ ਇਹ ਵੀ ਦੱਸਿਆ ਆਖਿਰ ਉਸਨੇ ਆਪਣੀ ਮੌਤ ਦਾ ਝੂਠਾ ਨਾਟਕ ਕਿਉਂ ਰਚਿਆ।



ਦਰਅਸਲ, ਪੂਨਮ ਪਾਂਡੇ ਨੇ ਆਪਣੇ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵਿੱਚ ਆਖਰਕਾਰ ਇਹ ਖੁਲਾਸਾ ਹੋਇਆ ਹੈ ਕਿ ਪੂਨਮ ਪਾਂਡੇ ਮਰੀ ਨਹੀਂ ਸਗੋਂ ਜ਼ਿੰਦਾ ਹੈ।



ਅਦਾਕਾਰਾ ਨੇ ਇਹ ਵੀ ਦੱਸਿਆ ਕਿ ਉਸਨੇ ਆਪਣੀ ਮੌਤ ਦੀ ਝੂਠੀ ਖਬਰ ਕਿਉਂ ਫੈਲਾਈ। ਪੂਨਮ ਪਾਂਡੇ ਨੇ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਇੱਕ ਲੰਮਾ ਨੋਟ ਵੀ ਲਿਖਿਆ ਹੈ।



ਅਭਿਨੇਤਰੀ ਨੇ ਲਿਖਿਆ, ਮੈਂ ਤੁਹਾਡੇ ਸਾਰਿਆਂ ਨਾਲ ਕੁਝ ਮਹੱਤਵਪੂਰਨ ਗੱਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਮੈਂ ਇੱਥੇ ਹਾਂ, ਜ਼ਿੰਦਾ ਹਾਂ।



ਸਰਵਾਈਕਲ ਕੈਂਸਰ ਨੇ ਮੈਨੂੰ ਨਹੀਂ ਮਾਰਿਆ, ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਨੇ ਹਜ਼ਾਰਾਂ ਔਰਤਾਂ ਦੀ ਜਾਨ ਲੈ ਲਈ ਹੈ, ਜਿਨ੍ਹਾਂ ਨੂੰ ਇਸ ਬਿਮਾਰੀ ਨਾਲ ਕਿਵੇਂ ਨਜਿੱਠਣਾ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।



ਕੁਝ ਹੋਰ ਕੈਂਸਰਾਂ ਦੇ ਉਲਟ, ਸਰਵਾਈਕਲ ਕੈਂਸਰ ਤੋਂ ਰਿਕਵਰੀ ਸੰਭਵ ਹੈ। ਮੁੱਖ ਗੱਲ ਇਹ ਹੈ ਕਿ ਐਚਪੀਵੀ ਵੈਕਸੀਨ ਅਤੇ ਛੇਤੀ ਖੋਜ ਟੈਸਟ ਹੈ।



ਸਾਡੇ ਕੋਲ ਇਹ ਸੁਨਿਸ਼ਚਿਤ ਕਰਨ ਦੇ ਸਾਧਨ ਹਨ ਕਿ ਇਸ ਬਿਮਾਰੀ ਨਾਲ ਕਿਸੇ ਦੀ ਵੀ ਜਾਨ ਨਾ ਜਾਏ।



ਆਉ ਨਾਜ਼ੂਕ ਜਾਗਰੂਕਤਾ ਦੇ ਨਾਲ ਇੱਕ ਦੂਜੇ ਨੂੰ ਸਸ਼ਕਤ ਬਣਾਈਏ ਅਤੇ ਇਹ ਯਕੀਨੀ ਬਣਾਈਏ ਕਿ ਹਰ ਔਰਤ ਨੂੰ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸੂਚਿਤ ਕੀਤਾ ਜਾਵੇ।



ਕੀ ਕੀਤਾ ਜਾ ਸਕਦਾ ਹੈ ਇਸ ਬਾਰੇ ਹੋਰ ਜਾਣਨ ਲਈ ਬਾਇਓ ਵਿੱਚ ਦਿੱਤੇ ਲਿੰਕ 'ਤੇ ਜਾਓ। ਆਓ ਆਪਾਂ ਮਿਲ ਕੇ ਇਸ ਬਿਮਾਰੀ ਦੇ ਵਿਨਾਸ਼ਕਾਰੀ ਪ੍ਰਭਾਵਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀਏ।