'ਬਿੱਗ ਬੌਸ 6' ਨਾਲ ਘਰ-ਘਰ 'ਚ ਨਾਮ ਬਣ ਚੁੱਕੀ ਅਦਾਕਾਰਾ ਸਨਾ ਖਾਨ ਨੂੰ ਇੰਡਸਟਰੀ ਛੱਡੇ ਕਰੀਬ 3 ਸਾਲ ਹੋ ਚੁੱਕੇ ਹਨ।



ਇੰਡਸਟਰੀ ਛੱਡਣ ਤੋਂ ਬਾਅਦ ਅਦਾਕਾਰਾ ਨੇ ਮੁਫਤੀ ਅਨਸ ਸਈਦ ਨਾਲ ਵਿਆਹ ਕੀਤਾ ।



ਬਾਲੀਵੁੱਡ ਨੂੰ ਅਲਵਿਦਾ ਕਹਿ ਚੁੱਕੀ ਸਨਾ ਖਾਨ ਆਪਣੇ ਪਤੀ ਮੁਫਤੀ ਅਨਸ ਨਾਲ ਆਪਣੇ ਪਹਿਲੇ ਬੱਚੇ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ।



ਅਭਿਨੇਤਰੀ ਸਨਾ ਖਾਨ ਅਤੇ ਅਨਸ ਸਈਦ ਦੇ ਘਰ ਜਲਦ ਹੀ ਇੱਕ ਛੋਟਾ ਜਿਹਾ ਮਹਿਮਾਨ ਆਉਣ ਵਾਲਾ ਹੈ।



ਸਨਾ ਖਾਨ ਨੇ ਆਪਣੇ ਇੰਸਟਾ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਦੱਸਿਆ ਹੈ ਕਿ ਉਨ੍ਹਾਂ ਦੀ ਮਾਂ ਗਰਭ ਅਵਸਥਾ ਦੌਰਾਨ ਉਨ੍ਹਾਂ ਦਾ ਪੂਰਾ ਧਿਆਨ ਰੱਖ ਰਹੀ ਹੈ। ਉਹ ਕਹਿੰਦੀ ਹੈ ਕਿ ਮਾਂ ਦੇ ਪਿਆਰ ਤੋਂ ਵੱਧ ਇਮਾਨਦਾਰ ਹੋਰ ਕੋਈ ਪਿਆਰ ਨਹੀਂ ਹੈ।



ਸਨਾ ਨੇ ਆਪਣੀ ਮਾਂ ਦਾ ਇਕ ਵੀਡੀਓ ਸ਼ੇਅਰ ਕਰਦੇ ਹੋਏ ਇਕ ਪਿਆਰੀ ਪੋਸਟ ਲਿਖੀ ਹੈ ਅਤੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਸ ਦੀ ਮਾਂ ਉਸ ਦਾ ਹਰ ਤਰ੍ਹਾਂ ਨਾਲ ਖਿਆਲ ਰੱਖ ਰਹੀ ਹੈ।



ਇਸ ਪਿਆਰੇ ਵੀਡੀਓ ਨੂੰ ਪੋਸਟ ਕਰਦੇ ਹੋਏ ਸਨਾ ਨੇ ਲਿਖਿਆ, ਮੇਰੀ ਮਾਂ ਮੇਰੇ ਜੁੱਤਿਆਂ ਦੇ ਫੀਤੇ ਬੰਨ੍ਹ ਰਹੀ ਹੈ ਤਾਂ ਜੋ ਮੈਂ ਸੈਰ ਕਰ ਸਕਾਂ। ਮਾਂ ਦੇ ਪਿਆਰ ਤੋਂ ਵੱਧ ਇਮਾਨਦਾਰ ਅਤੇ ਨਿਰਸਵਾਰਥ ਕੋਈ ਪਿਆਰ ਨਹੀਂ ਹੈ।



ਸਨਾ ਅੱਗੇ ਲਿਖਦੀ ਹੈ- ਇਹ ਪੋਸਟ ਕਰਨਾ ਪਿਆ ਕਿਉਂਕਿ ਅਸੀਂ ਉਹਨਾਂ ਦੇ ਪਿਆਰ ਅਤੇ ਕੁਰਬਾਨੀਆਂ ਨੂੰ ਹਮੇਸ਼ਾ ਭੁੱਲ ਜਾਂਦੇ ਹਾਂ।



ਭਾਵੇਂ ਤੁਹਾਡੀ ਉਮਰ ਕਿੰਨੀ ਵੀ ਹੋਵੇ, ਤੁਸੀਂ ਹਮੇਸ਼ਾ ਉਨ੍ਹਾਂ ਲਈ ਛੋਟੇ ਬੱਚੇ ਹੋਵੋਗੇ। ਮੈਂ ਉਦੋਂ ਵੀ ਰੋ ਰਹੀ ਸੀ ਅਤੇ ਅੱਜ ਵੀ ਰੋ ਰਹੀ ਹਾਂ ਜਦੋਂ ਮੈਂ ਇਹ ਵੀਡੀਓ ਦੇਖ ਰਹੀ ਹਾਂ ਅਤੇ ਇਹ ਲਿਖ ਰਹੀ ਹਾਂ।



ਸਨਾ ਦਾ ਇਹ ਵੀਡੀਓ ਕਾਫੀ ਭਾਵੁਕ ਕਰ ਦੇਣ ਵਾਲਾ ਹੈ। ਫੈਨਜ਼ ਵੀ ਇਸ ਵੀਡੀਓ ਨੂੰ ਦੇਖ ਕੇ ਖੂਬ ਪਿਆਰ ਲੁੱਟਾ ਰਹੇ ਹਨ।