ਸੁਪਰਸਟਾਰ ਪ੍ਰਿਯੰਕਾ ਚੋਪੜਾ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਪ੍ਰਿਯੰਕਾ ਚੋਪੜਾ ਆਪਣੇ ਪਤੀ ਅਤੇ ਹਾਲੀਵੁੱਡ ਸੁਪਰਸਟਾਰ ਨਿਕ ਜੋਨਸ ਨਾਲ ਨਜ਼ਰ ਆ ਰਹੀ ਹੈ।



ਗਲੋਬਲ ਸੁਪਰਸਟਾਰ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਭਾਰਤ ਦੌਰੇ 'ਤੇ ਆਈ ਹੋਈ ਹੈ। ਹਾਲ ਹੀ 'ਚ ਪ੍ਰਿਯੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਨਾਲ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਈਵੈਂਟ 'ਚ ਵੀ ਸ਼ਾਮਲ ਹੋਈ ਹੈ।



ਇਸ ਦੌਰਾਨ ਪ੍ਰਿਯੰਕਾ ਚੋਪੜਾ ਨੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ।



ਇਸ ਤੋਂ ਪਹਿਲਾਂ ਨੀਤਾ ਅੰਬਾਨੀ ਕਲਚਰਲ ਸੈਂਟਰ ਈਵੈਂਟ ਦੇ ਪਹਿਲੇ ਦਿਨ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ।



ਇਨ੍ਹਾਂ ਤਸਵੀਰਾਂ 'ਚ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀ ਜੋੜੀ ਕਾਫੀ ਸ਼ਾਨਦਾਰ ਲੱਗ ਰਹੀ ਹੈ।



ਇਨ੍ਹਾਂ ਤਸਵੀਰਾਂ 'ਚ ਪ੍ਰਿਯੰਕਾ ਚੋਪੜਾ ਆਪਣੇ ਪਤੀ ਅਤੇ ਹਾਲੀਵੁੱਡ ਦੇ ਮਸ਼ਹੂਰ ਐਕਟਰ ਨਿਕ ਜੋਨਸ ਨਾਲ ਆਟੋ ਰਿਕਸ਼ਾ ਦੇ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।



ਇੰਨਾ ਹੀ ਨਹੀਂ ਇਸ ਫੋਟੋ 'ਚ ਪ੍ਰਿਯੰਕਾ ਚੋਪੜਾ ਆਪਣੇ ਸਟਾਈਲਿਸ਼ ਲੁੱਕ ਨਾਲ ਸਾਰਿਆਂ ਦਾ ਦਿਲ ਜਿੱਤ ਰਹੀ ਹੈ।



ਪ੍ਰਿਯੰਕਾ ਚੋਪੜਾ ਅਤੇ ਨਿਕ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਖੂਬ ਪਿਆਰ ਲੁੱਟਾ ਰਹੇ ਨੇ ਤੇ ਕਮੈਂਟ ਕਰਕੇ ਖੂਬ ਤਾਰੀਫ ਕਰ ਰਹੇ ਹਨ।



ਫਿਲਹਾਲ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀਆਂ ਇਹ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।



ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀਆਂ ਇਹ ਕਿਊਟ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਹ ਵਾਹੀ ਖੱਟ ਰਹੀਆਂ ਹਨ। ਫੈਨਜ਼ ਖੂਬ ਪਿਆਰ ਲੁੱਟਾ ਰਹੇ ਹਨ।