ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਜੋ ਕਿ ਪਿਛਲੇ ਸਾਲ ਸੈਰੋਗੇਸੀ ਦੇ ਨਾਲ ਇੱਕ ਧੀ ਮਾਂ ਬਣੀ ਸੀ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਧੀ ਮਾਲਤੀ ਦਾ ਚਿਹਰਾ ਦਿਖਾਇਆ ਸੀ।



ਅਦਾਕਾਰਾ ਅਕਸਰ ਹੀ ਆਪਣੀ ਧੀ ਮਾਲਤੀ ਦੇ ਨਾਲ ਕੋਈ ਨਾ ਕੋਈ ਤਸਵੀਰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੀ ਰਹਿੰਦੀ ਹੈ। ਦੱਸ ਦਈਏ ਪ੍ਰਿਯੰਕਾ ਆਪਣੇ ਪਤੀ ਨਿਕ ਜੋਨਸ ਅਤੇ ਬੇਟੀ ਮਾਲਤੀ ਨਾਲ ਪਹਿਲੀ ਵਾਰ ਭਾਰਤ ਆਈ ਹੈ।



ਹਾਲ ਵਿੱਚ ਪ੍ਰਿਯੰਕਾ ਚੋਪੜਾ ਨੇ ਬਾਲੀਵੁੱਡ ਛੱਡਣ 'ਤੇ ਇੱਕ ਵੱਡਾ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਸੀ। ਹੁਣ ਇਸ ਸਭ ਦੇ ਵਿਚਕਾਰ ਪ੍ਰਿਯੰਕਾ ਪਤੀ ਅਤੇ ਬੇਟੀ ਮਾਲਤੀ ਨਾਲ ਭਾਰਤ ਪਰਤ ਆਈ ਹੈ।



ਦੱਸ ਦਈਏ ਇਹ ਪਹਿਲਾਂ ਮੌਕਾ ਹੈ ਜਦੋਂ ਪ੍ਰਿਯੰਕਾ ਚੋਪੜਾ ਆਪਣੀ ਧੀ ਮਾਲਤੀ ਮੈਰੀ ਜੋਨਸ ਨੂੰ ਭਾਰਤ ਲੈ ਕੇ ਆਈ ਹੈ। ਇਸ ਦੌਰਾਨ ਪ੍ਰਿਯੰਕਾ ਨੂੰ ਪੂਰੇ ਪਰਿਵਾਰ ਨਾਲ ਏਅਰਪੋਰਟ 'ਤੇ ਦੇਖਿਆ ਗਿਆ।



ਇਸ ਦੌਰਾਨ ਪ੍ਰਿਯੰਕਾ ਚੋਪੜਾ ਨੇ ਪਹਿਲੀ ਵਾਰ ਭਾਰਤੀ ਪਾਪਰਾਜ਼ੀ ਨੂੰ ਧੀ ਮਾਲਤੀ ਦਾ ਚਿਹਰਾ ਦਿਖਾਇਆ ਅਤੇ ਖੂਬ ਪੋਜ਼ ਵੀ ਦਿੱਤੇ।



ਮਾਲਤੀ ਵ੍ਹਾਈਟ ਅਤੇ ਬਲੈਕ ਕਲਰ ਦੀ ਡਰੈੱਸ 'ਚ ਕਾਫੀ ਕਿਊਟ ਲੱਗ ਰਹੀ ਹੈ। ਸੋਸ਼ਲ ਮੀਡੀਆ ਉੱਤੇ ਮਾਲਤੀ ਦੀ ਕਿਊਟ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।



ਫਿਲਹਾਲ ਪ੍ਰਿਯੰਕਾ ਭਾਰਤ ਕਿਉਂ ਆਈ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਪਰ ਮੀਡੀਆ ਰਿਪੋਰਟਾਂ ਕਹਿੰਦੀਆਂ ਹਨ ਕਿ ਉਹ ਇੱਥੇ ਸਿਟਾਡੇਲ ਦੇ ਪ੍ਰਮੋਸ਼ਨ ਲਈ ਆਈ ਹੈ।



ਪਰ ਪ੍ਰਸ਼ੰਸ਼ਕ ਇਹੀ ਕਿਆਸ ਲਗਾ ਰਹੇ ਹਨ ਕਿ ਪ੍ਰਿਯੰਕਾ ਆਪਣੇ ਪਰਿਵਾਰ ਨਾਲ ਭੈਣ ਪਰਿਣੀਤੀ ਚੋਪੜਾ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਆਈ ਹੈ। ਫਿਲਹਾਲ, ਪ੍ਰਸ਼ੰਸਕਾਂ ਨੂੰ ਇਸਦੀ ਪੁਸ਼ਟੀ ਦਾ ਇੰਤਜ਼ਾਰ ਕਰਨਾ ਪਵੇਗਾ।



ਦੇਸੀ ਗਰਲ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਪਿੰਕ ਕਲਰ ਦੇ ਆਊਟਫਿਟ 'ਚ ਸ਼ਾਨਦਾਰ ਲੱਗ ਰਹੀ ਹੈ।