ਸੋਨਮ ਬਾਜਵਾ ਦਾ ਕਾਤਲਾਨਾ ਅੰਦਾਜ਼ ਦੇਖ ਤੁਸੀਂ ਵੀ ਹੋ ਜਾਵੋਗੇ ਹੈਰਾਨ ਸੋਨਮ ਬਾਜਵਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜਿੰਦ ਮਾਹੀ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਪ੍ਰਸ਼ੰਸਕਾਂ ਨੂੰ ਫਿਲਮ ਦੀਆਂ ਸਾਰੀਆਂ ਅਪਡੇਟਸ ਦਿੰਦੀ ਰਹਿੰਦੀ ਹੈ ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ ਸੋਨਮ ਬਾਜਵਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਹਾਲ ਹੀ 'ਚ ਉਸ ਨੇ ਨੀਲੇ ਸੂਟ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸੋਨਮ ਕੰਧ ਨਾਲ ਖੜ੍ਹੀ ਹੋ ਕੇ ਵੱਖ-ਵੱਖ ਪੋਜ਼ ਦੇ ਰਹੀ ਹੈ। ਹਰ ਤਸਵੀਰ 'ਚ ਸੋਨਮ ਦਾ ਕਿਲਰ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਅਭਿਨੇਤਰੀ ਨੇ ਆਪਣੇ ਲੁੱਕ ਨੂੰ ਖੁਲ੍ਹੇ ਵਾਲਾਂ, ਮੇਲ ਖਾਂਦੇ ਈਅਰਰਿੰਗ ਅਤੇ ਪੈਰਾਂ 'ਚ ਪੰਜਾਬੀ ਜੁੱਤੀਆਂ ਨਾਲ ਨੂੰ ਪੂਰਾ ਕੀਤਾ।