Punjab Weather Update: ਪੰਜਾਬ ਵਿੱਚ ਭੱਖਦੀ ਗਰਮੀ ਵਿਚਾਲੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਦੱਸ ਦੇਈਏ ਕਿ ਕਈ ਇਲਾਕਿਆਂ ਵਿੱਚ ਬਾਰਿਸ਼ ਹੋਣ ਤੋਂ ਬਾਅਦ ਮੌਸਮ ਵਿੱਚ ਅਚਾਨਕ ਤਬਦੀਲੀ ਆਈ ਹੈ।

Published by: ABP Sanjha

ਲੋਕਾਂ ਨੂੰ ਬਾਰਿਸ਼ ਤੋਂ ਬਾਅਦ ਹੀਟਵੇਵ ਤੋਂ ਕਾਫੀ ਹੱਦ ਤੱਕ ਰਾਹਤ ਮਿਲੀ ਹੈ। ਇਸਦੇ ਨਾਲ ਹੀ ਖਾਸ ਗੱਲ ਇਹ ਹੈ ਕਿ ਐਤਵਾਰ ਨੂੰ ਸ਼ਹਿਰ ਵਿਚ ਕਿਤੇ-ਕਿਤੇ ਬੂੰਦਾਬਾਂਦੀ ਹੋਈ ਪਰ ਇਹ ਇੰਨੀ ਘੱਟ ਰਹੀ ਕਿ ਗਰਮੀ ਅਤੇ ਹੁੰਮਸ ’ਤੇ ਕੋਈ ਖਾਸ ਅਸਰ ਨਹੀਂ ਪਿਆ।

Published by: ABP Sanjha

ਇਸ ਕਾਰਨ ਸੋਮਵਾਰ ਨੂੰ ਤਾਪਮਾਨ ਵਿਚ ਫਿਰ ਵਾਧਾ ਦਰਜ ਕੀਤਾ ਗਿਆ ਅਤੇ ਲੋਕਾਂ ਨੂੰ ਸਾਰਾ ਦਿਨ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪਿਆ।

Published by: ABP Sanjha

ਜਲੰਧਰ ਦੇ ਵੱਧ ਤੋਂ ਵੱਧ ਤਾਪਮਾਨ ਵਿਚ ਐਤਵਾਰ ਦੇ ਮੁਕਾਬਲੇ ਸੋਮਵਾਰ ਨੂੰ 2 ਡਿਗਰੀ ਸੈਲਸੀਅਸ ਵਾਧਾ ਦਰਜ ਕੀਤਾ ਗਿਆ। ਤਾਪਮਾਨ ਵਧਣ ਨਾਲ ਹਵਾ ਵਿਚ ਨਮੀ ਵਧੇਰੇ ਹੋਣ ਨਾਲ ਹੁੰਮਸ ਵੀ ਵਧ ਗਿਆ, ਜਿਸ ਨਾਲ ਬੇਚੈਨੀ ਮਹਿਸੂਸ ਹੋਈ।

Published by: ABP Sanjha

ਇਸਦੇ ਨਾਲ ਹੀ ਮੌਸਮ ਵਿਭਾਗ ਨੇ ਆਗਾਮੀ 1, 2 ਅਤੇ 3 ਜੁਲਾਈ ਲਈ ਪੰਜਾਬ ਵਿੱਚ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਇਸ ਦੌਰਾਨ ਕਈ ਥਾਵਾਂ ’ਤੇ ਗਰਜ-ਚਮਕ ਦੇ ਨਾਲ ਮੀਂਹ, ਤੇਜ਼ ਹਵਾਵਾਂ ਅਤੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

Published by: ABP Sanjha

ਵਿਭਾਗ ਅਨੁਸਾਰ ਵੱਖ-ਵੱਖ ਥਾਵਾਂ ’ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਅਤੇ ਬਿਜਲੀ ਡਿੱਗਣ ਦਾ ਵੀ ਖਦਸ਼ਾ ਹੈ। ਅਜਿਹੇ ਵਿਚ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।

Published by: ABP Sanjha

ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਬੀਤੇ 24 ਘੰਟਿਆਂ ਦੌਰਾਨ ਪੰਜਾਬ ਦੀਆਂ ਕੁਝ ਥਾਵਾਂ ’ਤੇ ਹਲਕੇ ਤੋਂ ਦਰਮਿਆਨਾ ਮੀਂਹ ਅਤੇ ਤੇਜ਼ ਹਵਾਵਾਂ ਚੱਲੀਆਂ, ਜਦਕਿ ਪੰਜਾਬ ਦੇ ਕੁਝ ਇਲਾਕਿਆਂ ਵਿਚ ਹੀਟ ਵੇਵ ਦੀ ਸਥਿਤੀ ਵੀ ਬਣੀ ਰਹੀ।

Published by: ABP Sanjha

ਸੂਬੇ ਵਿਚ ਸੋਮਵਾਰ ਨੂੰ ਸਭ ਤੋਂ ਵੱਧ 44.4 ਡਿਗਰੀ ਸੈਲਸੀਅਸ ਤਾਪਮਾਨ ਬਠਿੰਡਾ ਵਿਚ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਗਲੇ 2-3 ਦਿਨਾਂ ਵਿਚ ਚੰਗਾ ਮੀਂਹ ਪੈਂਦਾ ਹੈ...

Published by: ABP Sanjha

ਤਾਂ ਤਾਪਮਾਨ ਵਿੱਚ ਗਿਰਾਵਟ ਆਵੇਗੀ ਅਤੇ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੇਗੀ। ਉਥੇ ਹੀ ਕਿਸਾਨਾਂ ਨੂੰ ਵੀ ਝੋਨੇ ਦੀ ਫਸਲ ਲਈ ਲਾਭ ਮਿਲੇਗਾ ਅਤੇ ਵਾਤਾਵਰਣ ਵਿਚ ਨਮੀ ਵਧਣ ਨਾਲ ਮੌਸਮ ਸੁਹਾਵਣਾ ਹੋਣ ਦੀ ਸੰਭਾਵਨਾ ਹੈ।

Published by: ABP Sanjha

ਹਾਲਾਂਕਿ ਪੰਜਾਬ ਦੇ ਜ਼ਿਲ੍ਹੇ ਜਲੰਧਰ ਵਿੱਚ ਅੱਜ ਮੀਂਹ ਕਾਰਨ ਭੱਖਦੀ ਗਰਮੀ ਤੋਂ ਕਾਫੀ ਹੱਦ ਤੱਕ ਰਾਹਤ ਮਿਲੀ ਹੈ।

Published by: ABP Sanjha