ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ (AAP) ਨੂੰ ਇੱਕ ਹੋਰ ਝਟਕਾ ਲੱਗਿਆ ਹੈ। ਵਾਰਡ ਨੰਬਰ 16 ਤੋਂ

'ਆਪ' ਦੀ ਟਿਕਟ 'ਤੇ ਚੋਣ ਜਿੱਤਣ ਵਾਲੀ ਕੌਂਸਲਰ ਪੂਨਮ ਦੇ ਪਤੀ ਸੰਦੀਪ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।

Published by: ਜਸਵੀਰ ਕੌਰ

ਉਨ੍ਹਾਂ ਨੇ ਆਪਣੇ ਅਸਤੀਫੇ ਲਈ ਕੁਝ ਸੀਨੀਅਰ ਪਾਰਟੀ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ

Published by: ਜਸਵੀਰ ਕੌਰ

ਸੰਦੀਪ ਨੇ ਸਾਬਕਾ ਮੇਅਰ ਕੁਲਦੀਪ ਕੁਮਾਰ ਟੀਟਾ, ਚੰਡੀਗੜ੍ਹ 'ਆਪ' ਪ੍ਰਧਾਨ ਵਿਜੇ ਪਾਲ ਅਤੇ ਯੋਗੇਸ਼ ਢੀਂਗਰਾ 'ਤੇ ਨਾਰਾਜ਼ਗੀ ਜਾਹਰ ਕਰਦਿਆਂ

Published by: ਜਸਵੀਰ ਕੌਰ

ਹੋਇਆਂ ਆਪਣੇ ਪਾਰਟੀ ਛੱਡਣ ਦੀ ਵਜ੍ਹਾ ਦੱਸੀ ਹੈ

Published by: ਜਸਵੀਰ ਕੌਰ

ਸੰਦੀਪ ਦੇ ਅਸਤੀਫੇ ਨੇ ਚੰਡੀਗੜ੍ਹ ਦੀ ਰਾਜਨੀਤੀ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ

Published by: ਜਸਵੀਰ ਕੌਰ

ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਉਹ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋ ਸਕਦੇ ਹਨ

Published by: ਜਸਵੀਰ ਕੌਰ

ਇਹ ਇਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਪਤਨੀ, ਵਾਰਡ ਨੰਬਰ 16 ਤੋਂ ਕੌਂਸਲਰ ਪੂਨਮ ਪਹਿਲਾਂ ਹੀ 'ਆਪ' ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਚੁੱਕੀ ਹੈ

Published by: ਜਸਵੀਰ ਕੌਰ

ਸੰਦੀਪ ਦੇ ਅਸਤੀਫੇ ਨੂੰ ਚੰਡੀਗੜ੍ਹ ਵਿੱਚ 'ਆਪ' ਦੇ ਅੰਦਰ ਚੱਲ ਰਹੇ ਟਕਰਾਅ ਦੇ ਪ੍ਰਤੀਬਿੰਬ ਵਜੋਂ ਵੀ ਦੇਖਿਆ ਜਾ ਰਿਹਾ ਹੈ

Published by: ਜਸਵੀਰ ਕੌਰ

ਪਾਰਟੀ ਦੇ ਸੀਨੀਅਰ ਆਗੂਆਂ ਨੂੰ ਉਨ੍ਹਾਂ ਦੇ ਅਸਤੀਫੇ ਲਈ ਜ਼ਿੰਮੇਵਾਰ ਠਹਿਰਾਉਣਾ ਇਹ ਦਰਸਾਉਂਦਾ ਹੈ ਕਿ ਸੰਗਠਨ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ

Published by: ਜਸਵੀਰ ਕੌਰ