AAP ਨੂੰ ਵੱਡਾ ਝਟਕਾ ! ਟਿਕਟ ਨਾ ਮਿਲਣ ਮਗਰੋਂ ਇਸ ਆਗੂ ਨੇ ਛੱਡੀ ਪਾਰਟੀ

Published by: ਸ਼ੰਕਰ ਦਾਸ

ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਝਟਕਾ ਲੱਗਾ ਹੈ।

Published by: ਸ਼ੰਕਰ ਦਾਸ

AAP ਆਗੂ ਸੁਖਦੀਪ ਸਿੰਘ ਛੀਨਾ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।

Published by: ਸ਼ੰਕਰ ਦਾਸ

ਸੁਖਦੀਪ ਸਿੰਘ ਛੀਨਾ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦੇ ਡਾਇਰੈਕਟਰ ਸਨ।

Published by: ਸ਼ੰਕਰ ਦਾਸ

ਛੀਨਾ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।

Published by: ਸ਼ੰਕਰ ਦਾਸ

ਉਨ੍ਹਾਂ ਨੇ ਆਪਣਾ ਅਸਤੀਫ਼ਾ ਪੰਜਾਬ AAP ਪ੍ਰਧਾਨ ਅਮਨ ਅਰੋੜਾ ਨੂੰ ਭੇਜਿਆ ਹੈ।

Published by: ਸ਼ੰਕਰ ਦਾਸ

ਛੀਨਾ ਅੰਮ੍ਰਿਤਸਰ ਦੀ ਰਾਜਾਸਾਂਸੀ ਵਿਧਾਨ ਸਭਾ ਸੀਟ ਤੋਂ ਟਿਕਟ ਦੇ ਦਾਅਵੇਦਾਰ ਮੰਨੇ ਜਾ ਰਹੇ ਸਨ।

Published by: ਸ਼ੰਕਰ ਦਾਸ

ਪਰ ਪਾਰਟੀ ਨੇ ਇਸ ਸੀਟ ਤੋਂ ਪੰਜਾਬੀ ਅਦਾਕਾਰਾ ਸੋਨੀਆ ਮਾਨ ਨੂੰ ਉਮੀਦਵਾਰ ਬਣਾਇਆ ਹੈ।

Published by: ਸ਼ੰਕਰ ਦਾਸ

ਵੀਰਵਾਰ ਨੂੰ AAP ਨੇ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ ਛੀਨਾ ਦਾ ਨਾਮ ਨਹੀਂ ਸੀ।

Published by: ਸ਼ੰਕਰ ਦਾਸ

ਹੁਣ ਉਨ੍ਹਾਂ ਦੇ ਅਸਤੀਫ਼ੇ ਨੂੰ ਟਿਕਟ ਨਾ ਮਿਲਣ ਕਾਰਨ ਪੈਦਾ ਹੋਈ ਨਾਰਾਜ਼ਗੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

Published by: ਸ਼ੰਕਰ ਦਾਸ