ਸਰਕਾਰੀ ਕਰਮਚਾਰੀਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਨੇ 7 ਜੂਨ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ, ਜਿਸ ਕਾਰਨ ਪੂਰੇ ਸੂਬੇ ਵਿੱਚ ਸਰਕਾਰੀ ਦਫ਼ਤਰ ਬੰਦ ਰਹਿਣਗੇ।

ਅਗਲੇ ਦਿਨ, 8 ਜੂਨ ਨੂੰ ਐਤਵਾਰ ਹੈ, ਇਸ ਲਈ ਸਰਕਾਰੀ ਕਰਮਚਾਰੀਆਂ ਨੂੰ ਲਗਾਤਾਰ 2 ਛੁੱਟੀਆਂ ਮਿਲੀ ਗਈਆਂ ਹਨ।

ਜਿਸ ਨਾਲ ਪੈ ਰਹੀ ਗਰਮੀ ਤੋਂ ਕੁੱਝ ਰਾਹਤ ਮਿਲੇਗੀ।

ਜਿਸ ਨਾਲ ਪੈ ਰਹੀ ਗਰਮੀ ਤੋਂ ਕੁੱਝ ਰਾਹਤ ਮਿਲੇਗੀ।

ਅਜਿਹੇ ਵਿੱਚ ਸਰਕਾਰੀ ਕਰਮਚਾਰੀ ਗਰਮੀਆਂ 'ਚ 2 ਦਿਨਾਂ ਦਾ ਘੁੰਮਣ ਦਾ ਪਲਾਨ ਬਣਾ ਸਕਦੇ ਹਨ।

ਅਜਿਹੇ ਵਿੱਚ ਸਰਕਾਰੀ ਕਰਮਚਾਰੀ ਗਰਮੀਆਂ 'ਚ 2 ਦਿਨਾਂ ਦਾ ਘੁੰਮਣ ਦਾ ਪਲਾਨ ਬਣਾ ਸਕਦੇ ਹਨ।

ਇਸ ਤੋਂ ਇਲਾਵਾ ਨੌਕਰੀਪੇਸ਼ਾ ਵਾਲੇ ਮਾਪੇ ਛੁੱਟੀਆਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਸਮਾਂ ਬਿਤਾ ਸਕਦੇ ਹਨ।

ਦੱਸ ਦਈਏ 7 ਜੂਨ ਨੂੰ ਈਦ-ਉਲ-ਅਜ਼ਹਾ (ਬਕਰੀਦ) ਦਾ ਤਿਉਹਾਰ ਹੈ, ਜਿਸ ਕਾਰਨ ਪੰਜਾਬ ਸਰਕਾਰ ਨੇ ਪੂਰੇ ਸੂਬੇ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ।

ਇਸ ਕਾਰਨ, 7 ਜੂਨ ਨੂੰ ਪੰਜਾਬ ਭਰ ਦੇ ਸਾਰੇ ਸਰਕਾਰੀ ਅਦਾਰੇ ਬੰਦ ਰਹਿਣਗੇ।

ਦੱਸ ਦਈਏ ਇਸ ਸਮੇਂ ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਜਿਸ ਕਾਰਨ ਸਕੂਲ ਅਤੇ ਕਾਲਜ ਬੰਦ ਹਨ।

ਜੂਨ ਮਹੀਨੇ ਦੇ ਵਿੱਚ ਗਿਣਤੀ ਦੀਆਂ ਦੋ ਹੀ ਗਜ਼ਟਿਡ ਛੁੱਟੀਆਂ ਹਨ।