24 ਮਾਰਚ ਨੂੰ ਕੇਕ ਖਾਣ ਨਾਲ ਪਟਿਆਲਾ ਦੀ ਰਹਿਣ ਵਾਲੀ ਮਾਨਵੀ ਸ਼ਰਮਾ ਦੀ ਮੌਤ ਹੋਈ ਸੀ।



ਇਸ ਮਾਮਲੇ 'ਚ ਰਿਪੋਰਟ ਆ ਗਈ ਹੈ, ਜਿਸ ਵਿੱਚ ਹੈਰਾਨੀਜਨਕ ਖੁਲਾਸਾ ਹੋਇਆ ਹੈ।



ਕੇਕ ਬਣਾਉਣ ਵਾਲੀ ਇਹ ਬੇਕਰੀ ਕੇਕਾਂ 'ਚ ਸਿੰਥੈਟਿਕ ਸਵੀਟਨਰ ਯਾਨਿ ਨਕਲੀ ਮਿੱਠੇ ਦੀ ਵਰਤੋਂ ਕਰਦੀ ਸੀ।



ਜਿਸ ਕਰਕੇ ਮਾਨਵੀ ਦੀ ਜਾਨ ਗਈ। ਜਿਹੜਾ ਕੇਕ 24 ਮਾਰਚ ਨੂੰ ਮਾਨਵੀ ਨੇ ਖਾਧਾ ਸੀ, ਉਸ ਵਿੱਚ ਭਾਰੀ ਮਾਤਰਾ 'ਚ ਸਿੰਥੈਟਿਕ ਸਵੀਟਨਰ ਪਾਏ ਗਏ।



ਜ਼ਿਲ੍ਹਾ ਸਿਹਤ ਅਫ਼ਸਰ ਡਾ. ਵਿਜੇ ਜਿੰਦਲ ਨੇ ਐਨਡੀਟੀਵੀ ਨੂੰ ਦੱਸਿਆ ਕਿ ਕੇਕ ਦਾ ਨਮੂਨਾ ਜਾਂਚ ਲਈ ਇਕੱਠਾ ਕੀਤਾ ਗਿਆ ਸੀ,



ਅਤੇ ਬਾਅਦ ਦੀ ਰਿਪੋਰਟ ਵਿੱਚ ਸੈਕਰੀਨ (Saccharine) ਦੀ ਮੌਜੂਦਗੀ ਪਾਈ ਗਈ ਹੈ, ਜੋ ਕਿ ਇੱਕ ਸਿੰਥੈਟਿਕ ਸਵੀਟਨਰ ਯਾਨਿ ਨਕਲੀ ਮਿੱਠਾ ਹੈ।



ਜਿਸ ਨੂੰ ਕੇਕ ਤੇ ਪੇਸਟਰੀਆਂ 'ਚ ਇਸਤੇਮਾਲ ਕੀਤਾ ਜਾਂਦਾ ਹੈ।



ਹਾਲਾਂਕਿ ਸੈਕਰੀਨ ਦੀ ਆਮ ਤੌਰ 'ਤੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਘੱਟ ਮਾਤਰਾ ਵਿੱਚ ਵਰਤੋਂ ਕੀਤੀ ਜਾਂਦੀ ਹੈ,



ਇਹ ਬੇਹੱਦ ਖਤਰਨਾਕ ਚੀਜ਼ ਹੈ, ਜਿਸ ਨੂੰ ਜ਼ਿਆਦਾ ਮਾਤਰਾ ;ਚ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਜੋ ਕਿ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ।



ਕਾਬਿਲੇਗ਼ੋਰ ਹੈ ਕਿ 10 ਸਾਲਾ ਮਾਨਵੀ ਦੀ 24 ਮਾਰਚ ਨੂੰ ਕੇਕ ਖਾਣ ਤੋਂ ਬਾਅਦ ਮੌਤ ਹੋ ਗਈ ਸੀ। ਮਾਨਵੀ ਦੇ ਪਰਿਵਾਰ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ।