ਪੰਜਾਬ ਵਿੱਚ ਅਗਸਤ ਦਾ ਮਹੀਨਾ ਆਉਂਦਿਆਂ ਹੀ ਤਿਉਹਾਰਾਂ ਦੀ ਝੜੀ ਲੱਗ ਗਈ ਹੈ। ਇਸ ਮਹੀਨੇ ਸਭ ਤੋਂ ਪਹਿਲਾਂ 9 ਅਗਸਤ ਨੂੰ ਰੱਖੜੀ ਦਾ ਤਿਉਹਾਰ ਆ ਰਿਹਾ ਹੈ

Published by: ਏਬੀਪੀ ਸਾਂਝਾ

ਜੋ ਕਿ ਅਧਿਕਾਰਿਤ ਛੁੱਟੀ ਨਹੀਂ ਹੈ, ਪਰ ਕਈ ਸਕੂਲਾਂ ਵਿੱਚ ਸਥਾਨਕ ਛੁੱਟੀ ਕਰ ਦਿੱਤੀ ਜਾਂਦੀ ਹੈ।

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੀ ਛੁੱਟੀ ਹੋਵੇਗੀ, ਜੋ ਕਿ ਸ਼ੁੱਕਰਵਾਰ ਨੂੰ ਪੈ ਰਿਹਾ ਹੈ

Published by: ਏਬੀਪੀ ਸਾਂਝਾ

16 ਅਗਸਤ ਨੂੰ ਸ਼ਨੀਵਾਰ ਹੈ, ਜਿਸ ਦਿਨ ਜਨਮ ਅਸ਼ਟਮੀ ਦਾ ਤਿਉਹਾਰ ਹੈ ਅਤੇ 17 ਅਗਸਤ ਨੂੰ ਐਤਵਾਰ ਪੈ ਰਿਹਾ ਹੈ। ਇਸ ਕਰਕੇ ਤਿੰਨ ਦਿਨ ਲਗਾਤਾਰ ਛੁੱਟੀ ਰਹੇਗੀ।

ਇਸ ਤੋਂ ਇਲਾਵਾ ਅਗਸਤ ਮਹੀਨੇ ਵਿਚ ਸਰਕਾਰ ਵੱਲੋਂ ਦੋ ਰਾਖਵੀਆਂ ਛੁੱਟੀਆਂ ਵੀ ਐਲਾਨੀਆਂ ਗਈਆਂ ਹਨ।

Published by: ਏਬੀਪੀ ਸਾਂਝਾ

24 ਅਗਸਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ (ਪਰ ਇਹ ਛੁੱਟੀ ਐਤਵਾਰ ਨਾ ਆ ਰਹੀ ਹੈ)।

ਜਦਕਿ 27 ਅਗਸਤ ਨੂੰ ਵੀ ਰਾਖਵੀਂ ਛੁੱਟੀ ਐਲਾਨੀ ਗਈ ਹੈ। ਇਸ ਦਿਨ ਸੰਵਤਸਰੀ ਹੈ (ਜੈਨ ਭਾਈਚਾਰੇ ਦਾ ਮਹਾਨ ਤਿਉਹਾਰ)।

ਜਿਸ ਦੇ ਚੱਲਦੇ ਸਰਕਾਰ ਵੱਲੋਂ ਰਾਖਵੀਂ ਛੁੱਟੀ ਘੋਸ਼ਿਤ ਕੀਤੀ ਗਈ ਹੈ।

Published by: ਏਬੀਪੀ ਸਾਂਝਾ

ਇਥੇ ਇਹ ਵੀ ਦੱਸਣਯੋਗ ਹੈ ਕਿ ਅਗਸਤ ਮਹੀਨੇ ਵਿਚ ਇਸ ਵਾਰ ਪੰਜ ਐਤਵਾਰ ਵੀ ਆ ਰਹੇ ਹਨ।

ਇਨ੍ਹਾਂ ਦਿਨਾਂ ਦੌਰਾਨ ਸਰਕਾਰੀ, ਸਕੂਲ ਕਾਲਜ ਬੰਦ ਰਹਿਣਗੇ ਪਰ ਬਾਕੀ ਐਮਰਜੈਂਸੀ ਸਹੂਲਤਾਂ ਚਾਲੂ ਰਹਿਣਗੀਆਂ।

Published by: ਏਬੀਪੀ ਸਾਂਝਾ