ਅੰਮ੍ਰਿਤਸਰ ਨੂੰ ਪੰਜਾਬ ਦਾ ਦਿਲ ਕਿਹਾ ਜਾਂਦਾ ਹੈ। ਇਹ ਇਤਿਹਾਸਕ ਸ਼ਹਿਰ ਹੈ। ਇੱਥੇ ਘੁੰਮਣ ਲਈ ਕਾਫੀ ਥਾਵਾਂ ਹਨ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸਾਰਾ ਸਾਲ ਸੈਲਾਨੀਆ ਲਈ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ। ਜਲੰਧਰ ਸ਼ਹਿਰ ਵੀ ਘੁੰਮਣ ਫਿਰਨ ਲਈ ਬੈਸਟ ਹੈ। ਪੰਜਾਬ 'ਚ ਜੇ ਤੁਸੀਂ ਅਨੰਦਪੁਰ ਸਾਹਿਬ ਨਹੀਂ ਘੁੰਮਿਆ ਤਾਂ ਤੁਸੀਂ ਕੁੱਝ ਨਹੀਂ ਦੇਖਿਆ। ਇੱਥੇ ਕਾਫੀ ਹਰਿਆਲੀ ਹੈ ਤੇ ਨਾਲ ਪੰਜਾਬ ਦਾ ਸਭ ਤੋਂ ਸੋਹਣੇ ਗੁਰਦੁਆਰਾ ਸਾਹਿਬ 'ਚੋਂ ਇੱਕ ਇਹ ਗੁਰਦੁਆਰਾ ਹੈ। ਲੁਧਿਆਣਾ ਸ਼ਹਿਰ ਵੀ ਘੁੰਮਣ ਲਈ ਵਧੀਆ ਜਗ੍ਹਾ ਹੈ। ਇੱਥੇ ਲੋਥੀ ਕਿਲਾ ਦੇਖਿਆ ਜਾ ਸਕਦਾ ਹੈ। ਪਟਿਆਲਾ ਪੰਜਾਬ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ, ਇੱਥੇ ਘੁੰਮਣ ਲਈ ਕਾਫੀ ਥਾਵਾਂ ਹਨ। ਬਠਿੰਡਾ ਪੰਜਾਬ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਸਥਾਨ ਧਾਰਮਿਕ ਕੇਂਦਰਾਂ ਲਈ ਪ੍ਰਸਿੱਧ ਹੈ। ਕਪੂਰਥਲਾ ਸ਼ਹਿਰ ਪ੍ਰੇਮੀ ਜੋੜਿਆਂ ਦੇ ਘੁੰਮਣ ਲਈ ਬੈਸਟ ਹੈ। ਪਠਾਨਕੋਟ 'ਚ ਤੁਸੀਂ ਕਈ ਮੰਦਰਾਂ ਦੇ ਦਰਸ਼ਨ ਕਰ ਸਕਦੇ ਹੋ, ਮੁਕਤੇਸ਼ਵਰ ਇਨ੍ਹਾਂ ਵਿੱਚੋਂ ਇੱਕ ਹੈ। ਮੋਹਾਲੀ 'ਚ ਤੁਸੀਂ ਜੀਵ ਜੰਤੂਆਂ ਨੂੰ ਕਾਫੀ ਨਜ਼ਦੀਕ ਤੋਂ ਦੇਖ ਸਕਦੇ ਹੋ।