ਪੰਜਾਬ ਅਤੇ ਚੰਡੀਗੜ੍ਹ 'ਚ ਸਵੇਰੇ-ਸ਼ਾਮ ਦੀ ਠੰਡ ਵੱਧ ਗਈ ਹੈ। ਇਸ ਦੇ ਨਾਲ ਹੀ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਕਮੀਂ ਆਈ ਹੈ।

Published by: ਏਬੀਪੀ ਸਾਂਝਾ

24 ਘੰਟਿਆਂ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

Published by: ਏਬੀਪੀ ਸਾਂਝਾ

ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 36.6 ਡਿਗਰੀ ਦਰਜ ਕੀਤਾ ਗਿਆ।

Published by: ਏਬੀਪੀ ਸਾਂਝਾ

ਅੱਜ ਸੂਬੇ ਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਕੁਝ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪਰਾਲੀ ਸਾੜਨ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ।

Published by: ਏਬੀਪੀ ਸਾਂਝਾ

ਇਸ ਕਰਕੇ ਏਅਰ ਕੁਆਲਿਟੀ ਇੰਡੈਕਸ (AQI) ਲਗਾਤਾਰ ਡਿੱਗ ਰਿਹਾ ਹੈ। ਚੰਡੀਗੜ੍ਹ ਵਿੱਚ AQI ਦੀ ਸਥਿਤੀ ਪੰਜਾਬ ਨਾਲੋਂ ਵੀ ਮਾੜੀ ਹੈ।

Published by: ਏਬੀਪੀ ਸਾਂਝਾ

ਚੰਡੀਗੜ੍ਹ ਦਾ AQI ਮੰਗਲਵਾਰ ਸਵੇਰੇ 5 ਵਜੇ 228 ਦਰਜ ਕੀਤਾ ਗਿਆ। ਸ਼ਹਿਰ ਹੁਣ ਔਰੇਂਜ ਜ਼ੋਨ ਵਿੱਚ ਆ ਗਿਆ ਹੈ।

Published by: ਏਬੀਪੀ ਸਾਂਝਾ

ਦੀਵਾਲੀ 'ਤੇ ਹਾਲਾਤ ਵਿਗੜਨ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।

Published by: ਏਬੀਪੀ ਸਾਂਝਾ

ਮੰਨਿਆ ਜਾਂਦਾ ਹੈ ਕਿ ਪੰਜਾਬ ਵਿੱਚ AQI ਦਾ ਪੱਧਰ ਪਰਾਲੀ ਸਾੜਨ ਕਰਕੇ ਖਰਾਬ ਹੋ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਲਈ ਸਖ਼ਤ ਕਾਰਵਾਈ ਵੀ ਕੀਤੀ ਹੈ। ਪਰ ਇਸ ਤੋਂ ਬਾਅਦ ਵੀ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ।

Published by: ਏਬੀਪੀ ਸਾਂਝਾ

ਸੋਮਵਾਰ ਸ਼ਾਮ ਤੱਕ ਪਰਾਲੀ ਸਾੜਨ ਦੇ 142 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਇਨ੍ਹਾਂ ਦੀ ਕੁੱਲ ਗਿਣਤੀ 2137 ਹੋ ਗਈ ਹੈ।

Published by: ਏਬੀਪੀ ਸਾਂਝਾ

ਇਸ ਦੌਰਾਨ ਸੰਗਰੂਰ ਵਿੱਚ 19, ਫ਼ਿਰੋਜ਼ਪੁਰ ਵਿੱਚ 14, ਕਪੂਰਥਲਾ ਵਿੱਚ 13, ਪਟਿਆਲਾ ਵਿੱਚ 16, ਤਰਨਤਾਰਨ ਵਿੱਚ 14, ਮਾਨਸਾ ਅਤੇ ਗੁਰਦਾਸਪੁਰ ਵਿੱਚ ਸੱਤ-ਸੱਤ ਅਤੇ ਹੋਰ ਜ਼ਿਲ੍ਹਿਆਂ ਵਿੱਚ ਛੇ ਤੋਂ ਘੱਟ ਕੇਸ ਦਰਜ ਕੀਤੇ ਗਏ ਹਨ।

Published by: ਏਬੀਪੀ ਸਾਂਝਾ