ਧੁੰਦ ਦੀ ਲਪੇਟ 'ਚ ਪੰਜਾਬ ਹੈ।

ਪੰਜਾਬ ਅਤੇ ਚੰਡੀਗੜ੍ਹ ਵਿੱਚ ਪਹਾੜਾਂ ਵੱਲੋਂ ਆ ਰਹੀਆਂ ਠੰਡੀਆਂ ਹਵਾਵਾਂ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਕ ਪਾਸੇ ਜਿੱਥੇ ਰਾਤ ਦੇ ਤਾਪਮਾਨ ਵਿੱਚ 0.1 ਡਿਗਰੀ ਤੱਕ ਦੀ ਕਮੀ ਆਈ ਹੈ, ਹਾਲਾਂਕਿ ਇਹ ਅਜੇ ਵੀ ਆਮ ਤੋਂ ਉੱਪਰ ਬਣਿਆ ਹੋਇਆ ਹੈ। ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਲਈ ਵੱਡੀ ਭਵਿੱਖਬਾਣੀ ਕੀਤੀ ਗਈ ਹੈ।

ਇਕ ਪਾਸੇ ਜਿੱਥੇ ਰਾਤ ਦੇ ਤਾਪਮਾਨ ਵਿੱਚ 0.1 ਡਿਗਰੀ ਤੱਕ ਦੀ ਕਮੀ ਆਈ ਹੈ, ਹਾਲਾਂਕਿ ਇਹ ਅਜੇ ਵੀ ਆਮ ਤੋਂ ਉੱਪਰ ਬਣਿਆ ਹੋਇਆ ਹੈ। ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਲਈ ਵੱਡੀ ਭਵਿੱਖਬਾਣੀ ਕੀਤੀ ਗਈ ਹੈ।

ਮੌਸਮ ਵਿਭਾਗ ਦੇ ਅਨੁਸਾਰ ਕਈ ਦਿਨ ਤੱਕ ਇਸ ਤਰ੍ਹਾਂ ਦਾ ਸੰਘਣਾ ਕੋਹਰਾ ਪਵੇਗਾ, ਜਿਸ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਰਹੇਗੀ।

ਦਿਨ ਦੇ ਸਮੇਂ ਠੰਡ ਤੋਂ ਕਾਫੀ ਰਾਹਤ ਮਿਲ ਰਹੀ ਹੈ। ਦੂਜੇ ਪਾਸੇ, ਸੰਘਣੇ ਕੋਹਰੇ ਕਾਰਨ ਉਡਾਣਾਂ 'ਤੇ ਪ੍ਰਭਾਵ ਪੈ ਰਿਹਾ ਹੈ। ਅੱਜ ਵੀ ਤਿੰਨ ਫਲਾਈਟਾਂ ਰੱਦ ਹੋਣੀਆਂ ਪਈਆਂ ਅਤੇ ਦੋ ਨੂੰ ਡਾਈਵਰਟ ਕੀਤਾ ਗਿਆ।

ਅਗਲੇ ਚਾਰ ਦਿਨਾਂ ਲਈ ਮੌਸਮ ਵਿਭਾਗ ਨੇ ਪੰਜਾਬ ਵਿਚ ਸੀਤ ਲਹਿਰ ਅਤੇ ਸੰਘਣੀ ਧੁੰਦ ਦਾ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਵੱਲੋਂ 18 ਤੋਂ 20 ਦਸੰਬਰ ਤੱਕ ਸੰਘਣੇ ਕੋਹਰੇ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਾਰਿਸ਼ ਨੂੰ ਲੈ ਕੇ ਮੌਸਮ ਵਿਭਾਗ ਨੇ ਸੰਕੇਤ ਜਾਰੀ ਕੀਤੇ ਹਨ।

20 ਅਤੇ 21 ਨੂੰ ਦਸੰਬਰ ਨੂੰ ਪੰਜਾਬ ਵਿਚ ਕੁਝ ਥਾਵਾਂ 'ਤੇ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ।

ਇਥੇ ਇਹ ਵੀ ਦੱਸਣਯੋਗ ਹੈ ਕਿ ਕੱਲ੍ਹ ਧੁੰਦ ਕਾਰਨ ਫਰੀਦਕੋਟ ਅਤੇ ਬਠਿੰਡਾ ਵਿੱਚ ਵਿਜ਼ੀਬਿਲਟੀ ਸਿਰਫ਼ 20 ਤੋਂ 40 ਮੀਟਰ ਦਰਜ ਕੀਤੀ ਗਈ।