ਸੂਬੇ ਵਿਚ ਇਕ ਵਾਰ ਫਿਰ ਮੌਸਮ ਨੇ ਕਰਵਟ ਲਈ ਹੈ ਅਤੇ ਠੰਡ ਵਿਚ ਵਾਧਾ ਦਰਜ਼ ਕੀਤਾ ਗਿਆ ਹੈ। ਕੁੱਝ ਦਿਨਾਂ ਤੋਂ ਤਾਪਮਾਨ ‘ਚ ਲਗਾਤਾਰ ਵਾਧਾ ਹੋ ਰਿਹਾ ਸੀ



ਪਰ ਐਤਵਾਰ ਰਾਤ ਤੋਂ ਇਕ ਵਾਰ ਫਿਰ ਤੋਂ ਤਾਪਮਾਨ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।



ਚੰਡੀਗੜ੍ਹ ਮੌਸਮ ਕੇਂਦਰ ਦੇ ਅਨੁਸਾਰ 2 ਦਿਨ ਹੋਰ ਤਾਪਮਾਨ ਇਸੇ ਤਰ੍ਹਾਂ ਰਹੇਗਾ। 1 ਅਤੇ 2 ਮਾਰਚ ਨੂੰ ਸ਼ਹਿਰ ‘ਚ ਮੀਂਹ ਅਤੇ ਗਰਜ ਹੋਣ ਦੀ ਸੰਭਾਵਨਾ ਹੈ।



ਇਹ ਪੱਛਮੀ ਗੜਬੜੀ ਦਾ ਪ੍ਰਭਾਵ ਹੈ, ਜਿਸ ਕਾਰਨ ਮੀਂਹ ਪਵੇਗਾ।



ਇਸ ਤੋਂ ਇਲਾਵਾ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲਣਗੀਆਂ।



3 ਮਾਰਚ ਤੋਂ ਮੌਸਮ ਸਾਫ਼ ਹੋ ਜਾਵੇਗਾ। ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਆਮ ਵਾਂਗ ਰਹੇਗਾ।



ਇਸ ਸਮੇਂ ਪੂਰਬੀ ਹਵਾਵਾਂ ਚੱਲ ਰਹੀਆਂ ਹਨ।



ਪਹਾੜਾਂ ‘ਚ ਬਰਫ਼ਬਾਰੀ ਤੋਂ ਬਾਅਦ ਚੱਲ ਰਹੀਆਂ ਹਵਾਵਾਂ ਕਾਰਨ ਠੰਡ ਮਹਿਸੂਸ ਕੀਤੀ ਜਾ ਰਹੀ ਹੈ।



ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 21.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 3 ਡਿਗਰੀ ਘੱਟ ਹੈ।



ਘੱਟੋ-ਘੱਟ ਤਾਪਮਾਨ 12.9 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਇਕ ਡਿਗਰੀ ਵੱਧ ਸੀ।


Thanks for Reading. UP NEXT

ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ

View next story