ਪੰਜਾਬ ਦੇ ਸਕੂਲਾਂ ਦਾ ਸਮਾਂ 1 ਮਾਰਚ ਤੋਂ ਬਦਲ ਜਾਵੇਗਾ।



ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿਤੇ ਗਏ ਹਨ।



ਇਹ ਹੁਕਮ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ 'ਤੇ ਲਾਗੂ ਹੋਵੇਗਾ।



ਵਿਭਾਗ ਅਨੁਸਾਰ 1 ਮਾਰਚ ਤੋਂ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8.30 ਵਜੇ ਤੋਂ ਦੁਪਹਿਰ 2.30 ਵਜੇ ਤੱਕ ਹੋਵੇਗਾ।



ਜਦੋਂ ਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8.30 ਵਜੇ ਤੋਂ ਦੁਪਹਿਰ 2.50 ਵਜੇ ਤੱਕ ਹੋਵੇਗਾ।



ਸੂਬੇ ਵਿੱਚ 19 ਹਜ਼ਾਰ ਦੇ ਕਰੀਬ ਸਰਕਾਰੀ ਸਕੂਲ ਹਨ।



ਇਨ੍ਹਾਂ ਵਿੱਚ 30 ਲੱਖ ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ।



ਇਸ ਦੇ ਨਾਲ ਹੀ 10 ਹਜ਼ਾਰ ਤੋਂ ਵੱਧ ਪ੍ਰਾਈਵੇਟ ਸਕੂਲ ਹਨ।



ਸਰਦੀਆਂ ਦੇ ਚੱਲਦੇ ਸਕੂਲਾਂ ਦਾ ਸਮਾਂ ਲੇਟ ਕਰ ਦਿੱਤਾ ਗਿਆ ਸੀ।



ਪਰ ਹੁਣ ਫਿਰ ਤੋਂ ਮੌਸਮ ਬਦਲਣ ਤੇ ਠੰਢ ਘਟਣ ਦੇ ਨਾਲ ਹੀ ਸਮਾਂ ਵਾਪਸ ਚੇਂਜ ਕਰ ਦਿੱਤਾ ਗਿਆ ਹੈ।